Friday, October 18, 2024

ਤੇਲਗਾਨਾਂ ਅਤੇ ਵਿਜਾਗ ਨੇ ਆਈਸੀਏ ਦੇ ਪਹਿਲੇ ਮੈਚ ਜਿੱਤੇ

IMGNOTAVAILABLE
ਫਾਜ਼ਿਲਕਾ 27 ਦਸੰਬਰ (ਵਿਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਦੱਸਵੇਂ ਆਈਸੀ ਕੱਪ ਦੇ ਚੋਥੇ ਦਿਨ ਪਹਿਲਾ ਮੈਚ ਤੇਲਗਾਨਾ ਅਤੇ ਆਧਰਾਂ ਪ੍ਰੇਦਸ਼ ਦੀਆਂ ਟੀਮਾਂ ਵਿਚਕਾਰ ਖੇਡੇ ਗਏ। ਜਿਸ ਵਿੱਚ ਪਹਿਲਾਂ ਟਾਸ ਜਿੱਤ ਕੇ ਤੇਲਗਾਨਾ ਨੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਜਿੱਥੇ ਪਹਿਲਾਂ ਬੱਲੇਬਾਜੀ ਕਰਦਿਆਂ ਤੇਲਗਾਨਾ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾ ਦੇ ਨੁਕਸਾਨ ਤੇ 202 ਦੌੜਾਂ ਬਣਾਈਆਂ। ਜਿਸ ਵਿੱਚ ਦਿਨੇਸ਼ ਨੇ 29 ਗੇਦਾਂ ਖੇਡਦੇ ਹੋਏ 13 ਛੱਕੇ ਤੇ 2 ਚੌਕੇ ਦੀ ਮਦਦ ਨਾਲ 93 ਦੌੌੜਾਂ ਬਣਾਈਆਂ ਅਤੇ ਨਵੀਨ ਨੇ 27 ਗੇਦਾਂ ਖੇਡ ਕੇ 1 ਛੱਕਾ ਤੇ ਤਿੰਨ ਚੌਕੇ ਦੀ ਮਦਦ ਨਾਲ 33 ਦੌੜਾਂ ਦਾ ਯੋਗਦਾਨ ਦਿੱਤਾ। ਅਰੁਣ ਨੇ 16 ਗੇਦਾਂ ਵਿੱਚ 22 ਦੌੜਾਂ ਬਣਾਈਆਂ। 203 ਦੌੜਾ ਦਾ ਪਿੱਛਾ ਕਰਨ ਉਤਰੀ ਆਧਰਾਂ ਪ੍ਰਦੇਸ਼ ਦੀ ਟੀਮ ਨਿਰਧਾਰਿਤ 20 ਓਵਰਾਂ ਵਿੱਚ 109 ਦੌੜਾਂ ਤੇ ਹੀ ਆਲ ਆਉਟ ਹੋ ਗਈ। ਜਿਸ ਵਿੱਚ ਚੰਦੂ ਨੇ 17 ਗੇਦਾਂ ਵਿੱਚ 3 ਚੋਕੇ ਤੇ ਇਕ ਛੱਕੇ ਦੀ ਮਦਦ ਨਾਲ ਆਪਣੀ ਟੀਮ ਲਈ 29 ਦੌੜਾਂ ਬਣਾਈਆਂ। ਤੇਲਗਾਨਾਂ ਦੇ ਹਰੀ ਕੁਮਾਰ ਨੇ 2.2 ਓਵਰਾਂ ਵਿੱਚ 12 ਦੌੜਾਂ ਦੇ ਕੇ ਤਿੰਨ ਵਿਕਟਾਂ ਤੇ ਦਵਿੰਦਰ ਨੇ ਤਿੰਨ ਓਵਰਾਂ ਵਿੱਚ 20 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਅਤੇ ਆਂਧਰਾ ਪ੍ਰਦੇਸ਼ ਦੇ ਯੂਨਸ ਨੇ ਤੇਲਗਾਨਾਂ ਵਿਰੁੱਧ ਖੇਡਦਿਆਂ ਨਿਰਧਾਰਿਤ 4 ਓਵਰਾਂ ਵਿੱਚ 25 ਦੌੜਾਂ ਦੇ ਕੇ 2 ਵਿਕਟਾਂ ਤੇ ਰਾਮ ਨੇ 4 ਓਵਰਾਂ ਵਿੱਚ 30 ਦੋੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਤੇਲਗਾਨਾਂ ਨੇ 93 ਦੌੜਾਂ ਨਾਲ ਮੈਚ ਜਿੱਤ ਲਿਆ। ਮੈਚ ਵਿੱਚ ਵਧੀਆ ਖੇਡਣ ਲਈ ਦਿਨੇਸ਼ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਅੱਜ ਦੇ ਦਿਨ ਦਾ ਦੂਜਾ ਮੈਚ ਵਿਜਾਕ ਤੇ ਡੀਪੀਐਸ ਕਸ਼ਮੀਰ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਪਹਿਲਾ ਮੈਚ ਜਿੱਤ ਕੇ ਰਿਜਾਕ ਨੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲਾ ਬੱਲੇਬਾਜੀ ਕਰਦੇ ਹੋਏ ਰਿਜਾਕ ਨੇ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਤੇ 240 ਦੌੜਾਂ ਬਣਾਈਆਂ। ਜਿਸ ਵਿੱਚ ਸ਼੍ਰੀ ਕਾਂਤ ਨੇ 27 ਗੇਦਾਂ ਖੇਡ ਕੇ 5 ਛੱਕੇ ਅਤੇ 5 ਚੌਂਕੇ ਦੀ ਮਦਦ ਨਾਲ 60 ਦੋੜਾਂ ਅਤੇ ਗਨੇਸ਼ ਨੇ 36 ਗੇਦਾਂ ਖੇਡ ਕੇ 52 ਦੌੜਾਂ ਅਤੇ ਕਿਸ਼ੋਰ ਨੇ 33 ਗੇਦਾਂ ਦਾ ਸਾਹਮਣਾ ਕਰਕੇ 47 ਦੋੜਾਂ ਬਣਾਈਆਂ। ਡੀਪੀਐਸ ਕਸ਼ਮੀਰ ਦੇ ਮੁਦਸਰ ਨੇ ਨਿਰਧਾਰਿਤ 4 ਓਵਰਾਂ ਵਿੱਚ 39 ਦੋੜਾ ਦੇ ਕੇ 3 ਵਿਕਟਾਂ ਅਤੇ ਵਿਕਟਾਵਰ ਨੇ ਨਿਰਧਾਰਿਤ 4 ਓਵਰਾਂ ਵਿੱਚ 32 ਦੋੜਾ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। 240 ਦੌੜਾਂ ਦਾ ਪਿੱਛਾ ਕਰਨ ਉਤਰੀ ਡੀਪੀਐਸ ਕਸ਼ਮੀਰ ਦੀ ਟੀਮ ਨਿਰਧਾਰਿਤ 20 ਓਵਰਾਂ ਵਿੱਚ 200 ਦੌੜਾਂ ਹੀ ਬਣਾ ਸਕੀ। ਜਿਸ ਵਿੱਚ ਧਰਨ ਨੇ 31 ਗੇਦਾਂ ਦਾ ਸਾਹਮਣਾ ਕਰ ਕੇ 46 ਦੌੜਾਂ ਅਤੇ ਤੋਮੀਲ ਨੇ 21 ਗੇਦਾਂ ਦਾ ਸਾਹਮਣਾ ਕਰਕੇ 14 ਦੌੜਾਂ ਦਾ ਯੋਗਦਾਨ ਆਪਣੀ ਟੀਮ ਲਈ ਦਿਤਾ। ਰਿਜਾਕ ਤੇ ਗਨੇਸ਼ ਨੇ 3 ਓਵਰਾਂ ਵਿੱਚ 24 ਦੌੜਾਂ ਦੇ ਕੇ 2 ਵਿਕਟਾਂ ਅਤੇ ਜਗਦੀਸ਼ ਨੇ 4 ਓਵਰਾਂ ਵਿੱਚ 22 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ । ਇਸ ਤਰ੍ਹਾਂ ਵਿਜਾਗ ਨੇ 40 ਦੌੜਾਂ ਨਾਲ ਮੈਚ ਜਿਤ ਲਿਆ। ਵਧੀਆ ਪzzਦਰਸ਼ਨ ਕਰਨ ਲਈ ਗਨੇਸ਼ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply