ਸੰਗਰੂਰ, 15 ਜਨਵਰੀ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ) ਦੇ 6
ਵਿਦਿਆਰਥੀਆਂ ਦੀ ਰਾਸ਼ਟਰੀ ਪੱਧਰ ਲਈ ਚੋਣ ਹੋਈ, ਜੋ ਅਥਲੈਟਿਕਸ ਨੈਸ਼ਨਲ ਖੇਡਾਂ (ਏ.ਐਫ.ਆਈ) ਉਮਰ ਵਰਗ-14, ਉਮਰ ਵਰਗ-16 ਵਿੱਚ ਸਿਲੈਕਟ ਹੋਏ ਹਨ।ਇਹ ਖੇਡਾਂ 14 ਤੋਂ 18 ਫਰਵਰੀ 2024 ਤੱਕ ਗੁਜਰਾਤ ਅਹਿਮਦਾਬਾਦ ਵਿਖੇ ਹੋਣ ਜਾ ਰਹੀਆਂ ਹਨ।ਇਸ ਵਿੱਚ ਹੁਸਨਪਰੀਤ ਸਿੰਘ ਲੰਮੀ ਛਾਲ, ਜਗਸੀਰ ਸਿੰਘ 600 ਮੀਟਰ, ਸੁਖਪ੍ਰੀਤ ਸਿੰਘ 60 ਮੀਟਰ, ਅਨਮੋਲਪ੍ਰੀਤ ਸਿੰਘ ਲੰਮੀ ਛਾਲ, ਗੁਰਬਾਨ ਸਿੰਘ ਗੋਲਾ ਸੁੱਟਣ, ਅਤੇ ਜਸਪ੍ਰੀਤ ਕੌਰ ਦੀ ਲੰਮੀ ਛਾਲ ਵਿੱਚ ਚੋਣ ਹੋਈ ਹੈ।ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਅਕਾਲ ਅਕੈਡਮੀ ਚੀਮਾਂ ਦੇ ਪ੍ਰਿੰਸੀਪਲ ਗੁਰਪ੍ਰੀਤ ਕੌਰ, ਪਰਗਟ ਸਿੰਘ ਡੀ.ਪੀ ਅਤੇ ਸਮੂਹ ਸਟਾਫ ਵਲੋਂ ਬੱਚਿਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸ਼ੂਭਕਾਮਨਾਵਾਂ ਦਿੱਤੀਆਂ। ਉਹਨਾਂ ਦੱਸਿਆ ਕਿ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਹਰ ਸਾਲ ਅਧਿਆਤਮਿਕ ਵਿੱਦਿਆ ਤੇ ਆਧੁਨਿਕ ਵਿੱਦਿਆ ਦੇ ਨਾਲ-ਨਾਲ ਖੇਡਾਂ ਵਿੱਚ ਹਰ ਸਾਲ ਨਵੇਂ ਇਤਿਹਾਸ ਸਿਰਜ਼ੇ ਜਾਂਦੇ ਹਨ।ਬੱੱਚਿਆਂ ਵਲੋਂ ਹਰੇਕ ਖੇਤਰ ਵਿੱਚ ਮੱਲਾਂ ਮਾਰੀਆਂ ਜਾ ਰਹੀਆਂ ਹਨ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media