Thursday, June 18, 2026

ਜਿਲ੍ਹਾ ਪ੍ਰਬੰਧਕੀ ਕੰਪਲੈਕਸ ‘ਤੇ ਬਾਜ਼ ਅੱਖ ਰੱਖਣ ਲਈ ਡਿਪਟੀ ਕਮਿਸ਼ਨਰ ਨੇ ਲਗਵਾਏ ਕੈਮਰੇ

ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਪ੍ਰਬੰਧਕੀ ਕੰਪੈਲਸ ਦੇ ਦਫਤਰਾਂ ‘ਤੇ ਬਾਜ਼ ਅੱਖ ਰੱਖਣ ਲਈ ਕੈਮਰਿਆਂ ਨਾਲ ਹਰ ਕੋਨੇ ਨੂੰ ਕਵਰ ਕਰ ਦਿੱਤਾ ਗਿਆ ਹੈ, ਤਾਂ ਜੋ ਕੰਪੈਲਕਸ ਵਿਚ ਹੁੰਦੀ ਹਰ ਹਰਕਤ ਨੂੰ ਵੇਖਿਆ ਜਾਂ ਰਿਕਾਰਡ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਦਫਤਰ ਵਿੱਚ ਇੰਨਾਂ ਕੈਮਰਿਆਂ ਦਾ ਸਿੱਧਾ ਪ੍ਰਸਾਰਣ ਵੇਖਿਆ ਜਾਂਦਾ ਹੈ।ਇਸ ਤੋਂ ਇਲਾਵਾ ਇੰਨਾਂ ਦੀ ਰਿਕਾਰਡਿੰਗ ਵੀ ਸਾਂਭੀ ਜਾ ਰਹੀ ਹੈ।ਜਿਲ੍ਹਾ ਨਾਜ਼ਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕੰਪਲੈਕਸ ਵਿਚ ਉਚ ਤਕਨੀਕ ਵਾਲੇ 67 ਕੈਮਰੇ ਮੁੱਖ ਤੌਰ ‘ਤੇ ਪਾਰਦਰਸ਼ੀ ਪ੍ਰਸਾਸ਼ਨ ਵਿੱਚ ਸਹਿਯੋਗ ਲੈਣ ਲਈ ਲਗਾਏ ਗਏ ਹਨ, ਇਸ ਤੋਂ ਇਲਾਵਾ ਸੁਰੱਖਿਆ ਪੱਖ ਤੋਂ ਵੀ ਇੰਨਾ ਦਾ ਸਹਾਰਾ ਲਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਵਿਜੀਲੈਂਸ ਦੇ ਹੈਲਪਲਾਈਨ ਨੰਬਰ 1800-1800-1000 ਅਤੇ ਡਿਪਟੀ ਕਮਿਸ਼ਨਰ ਦਫਤਰ ਦਾ ਵੱਟਸ ਐਪ ਨੰਬਰ 79738-67446 ਦੇ ਕੇ ਜਿਲ੍ਹਾ ਪ੍ਰੰਬਧਕੀ ਕੰਪੈਲਕਸ ਵਿੱਚ ਥਾਂ-ਥਾਂ ਹੋਰਡਿੰਗ ਲਗਾ ਕੇ ਲੋਕਾਂ ਨੂੰ ਭ੍ਰਿਸ਼ਟਾਚਾਰ ਸਬੰਧੀ ਸੂਚਨਾ ਦੇਣ ਦੀ ਅਪੀਲ ਕੀਤੀ ਸੀ।ਉਨਾਂ ਸੱਦਾ ਦਿੱਤਾ ਸੀ ਕਿ ਜੇਕਰ ਤੁਹਾਡੇ ਕੰਮ ਕਰਵਾਉਣ ਬਦਲੇ ਦਫਤਰ ਦਾ ਕੋਈ ਕਰਮਚਾਰੀ ਜਾਂ ਅਧਿਕਾਰੀ ਪੈਸੇ ਮੰਗਦਾ ਹੈ ਤਾਂ ਉਕਤ ਨੰਬਰਾਂ ‘ਤੇ ਸੂਚਨਾ ਦਿਉ, ਤਾਂ ਜੋ ਭ੍ਰਿਸ਼ਟਾਚਾਰ ਰੂਪੀ ਕੋਹੜ ਨੂੰ ਸਮਾਜ ਵਿਚੋਂ ਕੱਢਿਆ ਜਾ ਸਕੇ।ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਲਗਾਏ ਗਏ ਇੰਨਾ ਬੈਨਰਾਂ ਅਤੇ ਹੋਰਡਿੰਗ ਨੂੰ ਤਰਜ਼ੀਹੀ ਅਧਾਰ ‘ਤੇ ਦਫਤਰਾਂ ਦੇ ਬਾਹਰ ਲਗਾਇਆ ਹੋਇਆ ਹੈ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …