Saturday, April 11, 2026

ਮੈਡਮ ਰਿਚਾ ਗੋਇਲ ਨੇ ਐਸ.ਡੀ.ਐਮ ਸਮਾਣਾ ਵਜੋਂ ਅਹੁੱਦਾ ਸੰਭਾਲਿਆ

ਸੰਗਰੂਰ, 5 ਫਰਵਰੀ (ਜਗਸੀਰ ਲੌਂਗੋਵਾਲ) – ਪੀ.ਸੀ.ਐਸ ਅਧਿਕਾਰੀ ਮੈਡਮ ਰਿਚਾ ਗੋਇਲ ਨੇ ਅੱਜ ਸਬ ਡਵੀਜ਼ਨ ਸਮਾਣਾ ਵਿਖੇ ਬਤੋਰ ਐਸ.ਡੀ.ਐਮ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।ਅਹੱਦਾ ਸੰਭਾਲਣ ਉਪਰੰਤ ਮੈਡਮ ਗੋਇਲ ਨੇ ਕਿਹਾ ਕਿ ਸਬ ਡਵੀਜ਼ਨ ਸਮਾਣਾ ਵਿਖੇ ਕਿਸੇ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ ਅਤੇ ਹਰੇਕ ਵਿਅਕਤੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਮੈਡਮ ਰਿਚਾ ਗੋਇਲ ਇਸ ਤੋਂ ਪਹਿਲਾ ਜੀ.ਏ ਟੂ ਡੀ.ਸੀ ਸੰਗਰੂਰ ਵਿਖੇ ਨਿਯੁੱਕਤ ਸਨ।ਸਮਾਣਾ ਪੁੱਜਣ ਤੇ ਵਪਾਰੀ ਆਗੂ ਹੁਸਨਦੀਪ ਬਾਂਸਲ, ਯੂਥ ਆਗੂ ਲਵਨੀਸ਼ ਬਾਂਸਲ ਤੇ ਧਰੁਵ ਬਾਂਸਲ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …