Monday, July 8, 2024

ਯੂਨੀਵਰਸਿਟੀ ਵਿਖੇ `ਸਫਲ ਕਰੀਅਰ ਲਈ ਜੀਵਨ ਹੁਨਰਾਂ ਦੀ ਮਹੱਤਤਾ `ਤੇ ਭਾਸ਼ਣ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ `ਸਫਲ ਕਰੀਅਰ ਲਈ ਜੀਵਨ ਹੁਨਰਾਂ ਦੀ ਮਹੱਤਤਾ` ਵਿਸ਼ੇ `ਤੇ ਭਾਸ਼ਣ ਦਾ ਆਯੋਜਨ ਕਰਵਾਇਆ ਗਿਆ।ਸ੍ਰੀਮਤੀ ਮਨਿੰਦਰ ਸਚਦੇਵ, ਸਾਬਕਾ ਸੀ.ਬੀ.ਆਈ ਅਧਿਕਾਰੀ ਨੇ ਇੰਜਨੀਅਰਿੰਗ, ਐਮ.ਬੀ.ਏ, ਸਾਇੰਸਜ਼ ਅਤੇ ਲਾਈਫ ਸਾਇੰਸਜ਼ ਫੈਕਲਟੀ ਦੇ ਵਿਦਿਆਰਥੀਆਂ ਨੂੰ ਜੀਵਨ ਹੁਨਰਾਂ ਬਾਰੇ ਦਸਦਿਆਂ ਸਫਲਤਾ ਲਈ ਮਿਹਨਤ ਅਤੇ ਸਹੀ ਦਿਸ਼ਾ ਦੀ ਮਹੱਤਤਾ ਬਾਰੇ ਵੀ ਦੱਸਿਆ।ਭਾਸ਼ਣ ਵਿੱਚ ਵੱਖ-ਵੱਖ ਕੋਰਸਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਸ਼੍ਰੀਮਤੀ ਸਚਦੇਵ ਨੇ ਨੌਜਵਾਨ ਵਿਦਿਆਰਥੀਆਂ ਨੂੰ ਸਮਾਂ ਪ੍ਰਬੰਧਨ, ਨਿਰੰਤਰ ਸਿਖਲਾਈ, ਅਨੁਕੂਲਤਾ, ਸੰਚਾਰ ਹੁਨਰ, ਆਤਮ ਵਿਸ਼ਵਾਸ ਅਤੇ ਸ਼ਖਸੀਅਤ ਵਿਕਾਸ ਵਰਗੇ ਲਾਈਫ ਸਕਿੱਲ ਵਿਸ਼ਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਦਯੋਗ ਵਿੱਚ ਹੋ ਰਹੀਆਂ ਗਤੀਸ਼ੀਲ ਤਬਦੀਲੀਆਂ ਦੇ ਅਨੁਸਾਰ ਨਵੀਂ ਤਕਨੀਕਾਂ ਨੂੰ ਸਮਝਣ ਅਤੇ ਅਨੁਕੂਲ ਬਣਾਉਣ ਦੀ ਲੋੜ ਹੈ।
ਸੀ.ਬੀ.ਆਈ ਹੈਡਕੁਆਰਟਰ ਨਵੀਂ ਦਿੱਲੀ ਤੋਂ ਆਪਣੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਮਾਸਟਰ ਟ੍ਰੇਨਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।ਉਨ੍ਹਾਂ ਡੀ.ਡੀ.ਏ, ਸੀ.ਬੀ.ਆਈ, ਐਨ.ਆਈ.ਏ, ਕੇਂਦਰੀ ਡੀਟੈਕਟਿਵ ਸਿਖਲਾਈ ਸੰਸਥਾ ਚੰਡੀਗੜ੍ਹ ਅਤੇ ਜੈਪੁਰ, ਡਾਕ ਵਿਭਾਗ, ਨਾਗਾਲੈਂਡ ਪੁਲਿਸ ਅਕੈਡਮੀ ਕੋਹਿਮਾ, ਸੋਨੀਪਤ ਪੁਲਿਸ, ਸੀਬੀਐਸਈ, ਆਈਆਈਪੀਏ, ਗਯਾ ਅਤੇ ਬਿਹਾਰ ਦੇ ਬੋਰਡ, ਚੋਣ ਕਮਿਸ਼ਨ ਵਰਗੀਆਂ ਵੱਖ-ਵੱਖ ਪ੍ਰਮੁੱਖ ਸੰਸਥਾਵਾਂ ਲਈ ਰਿਸੋਰਸ ਪਰਸਨ ਵਜੋਂ ਕੰਮ ਕੀਤਾ ਹੈ।
ਡਾ. ਅਮਿਤ ਚੋਪੜਾ ਡਾਇਰੈਕਟਰ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਉਸਾਰੂ ਭਾਸ਼ਣ ਬਹੁਤ ਲਾਭਦਾਇਕ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …