Tuesday, March 17, 2026

ਏਕ ਨੂਰ ਖਾਲਸਾ ਫੌਜ ਵੱਲੋ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਦਾ ਸਮਰਥਨ

ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਜਲਦ ਕੀਤੀ ਜਾਵੇ ਰਿਹਾਈ – ਬਲਜੀਤ ਸਿੰਘ ਗੰਗਾ

PPN2912201404

ਬਠਿੰਡਾ, 29 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪਿਛਲੇ ਮਹੀਨੇ ਦੀ 14 ਨਵੰਬਰ ਤੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦੀ ਜਿੰਦਗੀ ਨਾਲ ਪੰਜਾਬ ਸਰਕਾਰ ਖਿਲਵਾੜ ਕਰਨਾ ਬੰਦ ਕਰੇ ਅਤੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਜਲਦ ਤੋ ਜਲਦ ਕੀਤੀ ਜਾਵੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਇਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਏਕ ਨੂਰ ਖਾਲਸਾ ਫੌਜ ਦੇ ਜਿਲਾ ਪ੍ਰਧਾਨ ਬਲਜੀਤ ਸਿੰਘ ਗੰਗਾ ਨੇ ਕੀਤਾ।ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਸਿੱਖਾਂ ਦੇ ਕਾਤਲਾਂ ਦੀਆ ਸਜ਼ਾਵਾਂ ਮਾਫ ਕਰ ਉਹਨਾਂ ਨੂੰ ਰਿਹਾਅ ਕਰ ਰਹੀਆਂ ਹਨ, ਦੂਸਰੇ ਪਾਸੇ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਅਜੇ ਤੱਕ ਰਿਹਾਅ ਨਹੀ ਕੀਤਾ ਜਾ ਰਿਹਾ, ਜੋ ਕਿ ਲੋਕਤੰਤਰ ਦਾ ਘਾਣ ਹੈ।ਉਹਨਾਂ ਕਿਹਾ ਅਗਰ ਬੰਦੀ ਸਿੰਘਾਂ ਦੀ ਰਿਹਾਈ ਜਲਦ ਨਾ ਕੀਤੀ ਗਈ ਅਤੇ ਭਾਈ ਗੁਰਬਖ਼ਸ ਸਿੰਘ ਖਾਲਸਾ ਦਾ ਕਿਸੇ ਤਰਾਂ ਦਾ ਜਾਨੀ ਨੁਕਸਾਨ ਹੋਇਆ ਤਾਂ ਉਸ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਜੁੰਮੇਵਾਰ ਹੋਵੇਗੀ ਅਤੇ ਇਸ ਹਾਲਤ ਵਿੱਚ ਏਕ ਨੂਰ ਖਾਲਸਾ ਫੌਜ ਚੁੱਪ ਨਹੀ ਬੈਠੇਗੀ ਅਤੇ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।ਉਹਨਾਂ ਕਿਹਾ ਕਿ ਭਾਰਤ ਵਿੱਚ ਸਿੱਖਾ ਲਈ ਵੱਖਰਾ ਕਾਨੂੰਨ ਹੈ, ਜਦੋ ਕਿ ਹੋਰ ਫਿਰਕਿਆ ਲਈ ਹੋਰ ਹੈ। ਉਹਨਾਂ ਕਿਹਾ ਕਿ ਸਿੱਖਾਂ ਨੂੰ ਹਮੇਸ਼ਾਂ ਹੀ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਜਾਂਦਾ ਰਿਹਾ ਹੈ, ਜੋ ਕਿ ਸਿੱਖਾਂ ਨੂੰ ਕਿਸੇ ਵੀ ਤਰਾਂ ਮਨਜ਼ੂਰ ਨਹੀ ਅਤੇ ਸਿੱਖ ਆਪਣਾ ਬਣਦਾ ਹੱਕ ਲੈ ਕੇ ਰਹਿਣਗੇ ।ਇਸ ਸਮੇਂ ਉਹਨਾਂ ਨਾਲ ਹਿੰਮਤ ਸਿੰਘ ਫਿਰੋਜਪੁਰ, ਸੁਖਜੀਤ ਸਿੰਘ ਫਰੀਦਕੋਟ, ਬਾਬਾ ਦਿਲਬਾਗ ਸਿੰਘ ਸਭਰਾਵਾਂ ਵਾਲੇ ਲਵਜੀਤ ਸਿੰਘ ਮੋਗਾ, ਜਸਵੀਰ ਸਿੰਘ ਫਾਜਿਲਕਾ, ਬਾਬਾ ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਸਰਦੂਲ ਗੜ੍ਹ, ਜਤਿੰਦਰ ਸਿੰਘ ਈਸੜੂ, ਹਰਜੀਤ ਸਿੰਘ ਬਾਜੇ ਕੇ, ਰੁਪਿੰਦਰ ਸਿੰਘ ਜਲਾਲੇਆਣਾ ਆਦਿ ਮੌਜੂਦ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply