ਸੰਗਰੂਰ, 23 ਫਰਵਰੀ (ਜਗਸੀਰ ਲੌਂਗੋਵਾਲ) – ਸਨਾਤਨ ਉਤਕਰਸ ਫਾਉਡੇਸ਼ਨ ਦਿਹਾਤੀ ਇਲਾਕਾ ਪ੍ਰਧਾਨ ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਸ੍ਰੀ ਹਨੂੰਮਾਨ ਜੀ
ਮੰਦਰ ਨਗਰ ਖੇੜਾ ਧਾਮ ਪਿੰਡ ਘਾਬਦਾਂ ਵਿਖੇ ਮੀਟਿੰਗ ਕੀਤੀ ਗਈ।ਫਾਉਂਡੇਸਨ ਦੇ ਡਾਇਰੈਕਟਰ ਜੇਵਰਧਨ ਸ਼ਰਮਾ ਨੇ ਸ਼ਿਰਕਤ ਕੀਤੀ।ਪ੍ਰਦੀਪ ਕੁਮਾਰ ਨੇ ਸਨਾਤਨ ਦੀ ਪ੍ਰਗਤੀ ਲਈ ਫਾਉਂਡੇਸ਼ਨ ਵਲੋਂ ਸਾਂਝੇ ਤੌਰ `ਤੇ ਕੀਤੇ ਜਾ ਰਹੇ ਕਾਰਜ਼ਾਂ ਅਤੇ ਸਨਾਤਨ ਨੂੰ ਮਜ਼ਬੂਤ ਕਰਨ ਬਾਰੇ ਦੱਸਿਆ। ਜੇਵਰਧਨ ਸ਼ਰਮਾ ਨੇ ਦੱਸਿਆ ਕਿ ਫਾਉਂਡੇਸ਼ਨ ਵਲੋਂ ਸੰਗਰੂਰ ਵਿੱਚ ਸਨਾਤਨ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਪ੍ਰੋਗਰਾਮ ਤਹਿਤ ਪਿੰਡ ਘਾਬਦਾਂ ਵਿੱਚ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਵਿੱਚ ਪ੍ਰਧਾਨ ਰਾਕੇਸ਼ ਜਿੰਦਲ ਕਾਲਾ, ਸੀਨੀਅਰ ਵਾਈਸ ਪ੍ਰਧਾਨ ਕਰਮਜੀਤ ਸ਼ਰਮਾ, ਵਾਇਸ ਪ੍ਰਧਾਨ ਰਾਜਵਿੰਦਰ ਸ਼ਰਮਾ, ਸਕੱਤਰ ਰਵਿੰਦਰ ਕੁਮਾਰ (ਪਿੰਕਾ), ਕੈਸ਼ੀਅਰ ਹਰਵਿੰਦਰ ਸ਼ਰਮਾ (ਹੈਪੀ), ਧਰਮਿੰਦਰ ਕੁਮਾਰ (ਰਮਨ), ਹਰਦੀਪ ਸ਼ਰਮਾ, ਰਾਕੇਸ਼ ਕੁਮਾਰ (ਰਾਜੂ), ਅਮਰਿੰਦਰ ਕੁਮਾਰ, ਅੰਮ੍ਰਿਤ ਲਾਲ ਲਾਲੀ, ਪੁਸ਼ਪਿੰਦਰ ਗੋਇਲ, ਕਰਮਜੀਤ ਪਾਰਸਰ ਆਦਿ ਹਾਜ਼ਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media