Friday, July 5, 2024

ਐਸ.ਏ.ਐਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ

ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਜੇ.ਈ.ਈ (ਮੇਨ) ਪ੍ਰੀਖਿਆ ਦੇ ਬੀਤੇ ਦਿਨੀਂ ਐਲ਼ਾਨੇ ਗਏ ਨਤੀਜੇ ਵਿੱਚ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਦੇ ਬਾਰ੍ਹਵੀਂ ਸ਼੍ਰੇਣੀ ਵਿਦਿਆਰਥੀਆਂ ਨੇ ਆਪਣੇ-ਆਪਣੇ ਸਲੋਟ ਵਿੱਚੋਂ ਗੋਪਾਲ ਜੈਨ ਪੁੱਤਰ ਰਜ਼ਤ ਜੈਨ (99.99), ਕੇਸ਼ਵ ਗੋਇਲ ਪੁੱਤਰ ਦਿਨੇਸ਼ ਕੁਮਾਰ (99.87), ਹਿਮਾਨੀ ਪੱਤਰੀ ਰਾਜੇਸ਼ ਕੁਮਾਰ (99.73) ਅਤੇ ਸਕਸ਼ਮ ਬਾਂਸਲ ਪੁੱਤਰ ਰਾਜੇਸ਼ ਕੁਮਾਰ (99.13) ਨੇ ਪ੍ਰਤੀਸ਼ਤ ਪ੍ਰਾਪਤ ਕਰਕੇ ਜੇ.ਈ.ਈ (ਮੇਨ) ਦੀ ਪ੍ਰੀਖਿਆ ਪਾਸ ਕੀਤੀ।ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਉਪਰੋਕਤ ਵਿਦਿਆਰਥੀਆਂ ਵਿੱਚੋਂ ਗੋਪਾਲ ਜੈਨ ਨੇ ਜੇ.ਈ.ਈ (ਮੇਨ) ਦੀ ਪ੍ਰੀਖਿਆ ਵਿੱਚੋਂ ਸੰਗਰੂਰ ਜਿਲ੍ਹੇ ਵਿਚੋਂ ਟੌਪ ਕਰਦੇ ਹੋਏ ਗਣਿਤ ਅਤੇ ਫਿਜੀਕਸ਼ ਦੇ ਵਿਸ਼ਿਆਂ ਵਿੱਚੋਂ 100/100 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਅਧਿਆਪਕਾਂ ਦੇ ਨਾਲ-ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।ਉਹਨਾਂ ਉਮੀਦ ਜਤਾਈ ਕਿ ਚੱਲ ਰਹੀ ਬਾਰ੍ਹਵੀਂ ਸ਼੍ਰੇਣੀ ਦੀ ਸੀ.ਬੀ.ਐਸ.ਈ ਬੋਰਡ ਪ੍ਰੀਖਿਆ ਵਿੱਚ ਵੀ ਇਹ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਨਗੇ।
ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਸਬਜੈਕਟ ਅਧਿਆਪਕਾਂ ਵਲੋਂ ਵੀ ਇਹਨਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …