Thursday, December 26, 2024

ਸੰਗਰੂਰ ਦੇ ਪੈਨਸ਼ਨਰ ਵੱਡੀ ਗਿਣਤੀ ‘ਚ ਰੋਸ ਰੈਲੀ ਵਿੱਚ ਹੋਏ ਸ਼ਾਮਲ

ਸੰਗਰੂਰ, 24 ਫਰਵਰੀ ( ਜਗਸੀਰ ਸਿੰਘ) – ਪੈਨਸ਼ਨਰਜ਼, ਮੁਲਾਜ਼ਮ ਜਥੇਬੰਦੀਆਂ ‘ਤੇ ਆਧਾਰਿਤ ਸਾਂਝੇ ਫਰੰਟ ਦੇ ਸੱਦੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੁੱਖ ਦਫ਼ਤਰ ਧੂਰੀ ਨੇੜੇ ਵਿਸ਼ਾਲ ਰੋਸ ਪ੍ਰਦਰਸ਼਼ਨ ਅਤੇ ਰੋਸ ਮਾਰਚ ਕੀਤਾ ਗਿਆ।ਜਿਲ੍ਹਾ ਸੰਗਰੂਰ ਪ੍ਰਧਾਨ ਰਾਜ ਕੁਮਾਰ ਅਰੋੜਾ, ਜੀਤ ਸਿੰਘ ਢੀਂਡਸਾ ਪ੍ਰਧਾਨ ਸੰਗਰੂਰ ਅਤੇ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੀ ਅਗਵਾਈ ਵੱਡੀ ਗਿਣਤੀ ‘ਚ ਪੈਨਸ਼ਨਰਜ਼ ਸਾਥੀ ਇੱਕ ਕਾਫਿਲੇ ਦੇ ਰੂਪ ਵਿੱਚ ਕਾਲੇ ਝੰਡੇ ਲੈ ਕੇ, ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸ਼ਾਮਲ ਹੋਏ।ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਯੂਨਿਟ, ਮੁਲਾਜ਼ਮ ਜਥੇਬੰਦੀਆਂ ਅਤੇ ਆਸ਼ਾ ਵਰਕਰ ਯੂਨੀਅਨ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਸੁਰਿੰਦਰ ਪਾਲ ਸਿੰਘ ਸਿਦਕੀ ਪ੍ਰੈਸ ਸਕੱਤਰ ਨੇ ਦੱਸਿਆ ਕਿ ਰੋਸ ਧਰਨੇ ਵਿੱਚ ਰਾਜ ਕੁਮਾਰ ਅਰੋੜਾ ਅਤੇ ਜੀਤ ਸਿੰਘ ਢੀਂਡਸਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਸਾਂਝੇ ਫਰੰਟ ਵਲੋਂ ਆਪ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਰਿਹਾਇਸ਼ਾਂ, ਦਫ਼ਤਰਾਂ ਵਿਖੇ ਕੀਤੀਆਂ ਗਈਆਂ ਰੋਸ ਰੈਲੀਆਂ ਦੀ ਲੜੀ ਵਿੱਚ ਇਹ ਆਖਰੀ ਪੜਾਅ ਹੈ।ਸਮੂਹ ਬੁਲਾਰਿਆਂ ਨੇ ਪੈਨਸ਼ਨਰਾਂ ਦੀਆਂ ਡੀ.ਏ ਕਿਸ਼ਤਾਂ ਅਤੇ ਬਕਾਏ, ਪਅੇ ਕਮਿਸ਼਼ਨ 2.59 ਦੇ ਆਧਾਰ ‘ਤੇ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ, ਮੈਡੀਕਲ ਭੱਤੇ ‘ਚ ਵਾਧਾ ਆਦਿ ਮੰਗਾਂ ਬਾਰੇ ਵਿਸਥਾਰ ਪੂਰਵਕ ਦੱਸਿਆ।
ਇਸ ਮੌਕੇ ਜਗਜੀਤ ਇੰਦਰ ਸਿੰਘ ਚੇਅਰਮੈਨ, ਦਰਸ਼ਨ ਸਿੰਘ ਨੌਰਥ, ਰਾਮ ਲਾਲ ਪਾਂਧੀ, ਗੁਰਦੀਪ ਸਿੰਘ ਮੰਗਵਾਲ, ਰਵਿੰਦਰ ਸਿੰਘ ਗੁੱਡੂ, ਸਤਪਾਲ ਸਿੰਗਲਾ, ਨੰਦ ਲਾਲ ਮਲਹੋਤਰਾ, ਸੁਰਿੰਦਰ ਸਿੰਘ ਸੋਢੀ, ਕੰਵਲਜੀਤ ਸਿੰਘ, ਜਸਵੀਰ ਸਿੰਘ ਖਾਲਸਾ, ਹਰਵਿੰਦਰ ਸਿੰਘ ਭੱਠਲ, ਸੱਤਦੇਵ ਸ਼ਰਮਾ, ਗੁਰਦੇਵ ਸਿੰਘ ਭੁੱਲਰ, ਜਰਨੈਲ ਸਿੰਘ ਲੁਬਾਣਾ, ਲਾਭ ਸਿੰਘ, ਭਜਨ ਸਿੰਘ, ਬਲਦੇਵ ਸਿੰਘ ਰਤਨ, ਰਾਜਿੰਦਰ ਸਿੰਘ ਚੰਗਾਲ, ਓਮ ਪ੍ਰਕਾਸ਼ ਛਾਬੜਾ , ਦਰਸ਼ਨ ਕੁਮਾਰ ਜ਼ਿੰਦਲ, ਗਿਰਧਾਰੀ ਲਾਲ ਆਦਿ ਸਮੇਤ ਸੰਗਰੂਰ ਯੂਨਿਟ ਦੇ ਮੈਂਬਰ ਹਾਜ਼ਰ ਸਨ।

Check Also

ਵਿਰਸਾ ਵਿਹਾਰ ’ਚ ਮਨਾਇਆ ਸੰਸਾਰ ਪ੍ਰਸਿੱਧ ਗਾਇਕ ਮਰਹੂਮ ਮੁਹੰਮਦ ਰਫ਼ੀ ਦਾ 100ਵਾਂ ਜਨਮ ਦਿਹਾੜਾ

ਅੰਮ੍ਰਿਤਸਰ, 26 ਦਸੰਬਰ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਲੋਂ ਸੰਸਾਰ ਪ੍ਰਸਿੱਧ ਮਰਹੂਮ ਗਾਇਕ …