ਭੀਖੀ, 6 ਮਾਰਚ (ਕਮਲ ਜ਼ਿੰਦਲ) – ਸਰਕਾਰੀ ਹਾਈ ਸਕੂਲ ਪਿੰਡ ਧਲੇਵਾਂ ਵਿਖੇ ਪਿਛਲੇ ਕਾਫੀ ਸਮੇਂ ਤੋਂ ਸਕੂਲੀ ਕਮਰਿਆਂ ਦੀ ਹਾਲਤ ਬਹੁਤ ਖਸਤਾ ਬਣੀ ਹੋਈ ਸੀ।ਜਿਸ ਨੂੰ ਦੇਖਦਿਆਂ ਸਕੂਲ ਸਟਾਫ ਵਲੋਂ ਨਵੇਂ ਕਮਰਿਆਂ ਦੀ ਉਸਾਰੀ ਦਾ ਕੰਮ ਚਾਲੂ ਕਰਵਾਇਆ ਗਿਆ।ਇਸ ਉਸਾਰੀ ਲਈ ਸਮਾਜ ਸੇਵੀ ਕੇਸਰ ਸਿੰਘ ਧਲੇਵਾਂ (ਹਾਂਗਕਾਂਗ) ਵਾਲਿਆਂ ਵਲੋਂ 30 ਹਜ਼ਾਰ ਰੁਪਏ ਨਗਦ ਰਾਸ਼ੀ ਭੇਟ ਕੀਤੀ ਗਈ ਅਤੇ ਉਹਨਾਂ ਵਲੋਂ ਅੱਗੇ ਤੋਂ ਸਕੂਲ ਲਈ ਲੋੜ ਪੈਣ ‘ਤੇ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ।ਸਕੂਲ ਮੁਖੀ ਮਨਪ੍ਰੀਤ ਸਿੰਘ ਸੇਖੋਂ, ਮਨੋਜ ਸਿੰਗਲਾ ਅਤੇ ਸਮੂਹ ਸਟਾਫ ਵਲੋਂ ਸਮਾਜ ਸੇਵੀ ਕੇਸਰ ਸਿੰਘ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਅਧਿਆਪਕ ਬੁੱਧਰਾਮ, ਮਨੀਸ਼, ਜਗਜੀਵਨ, ਅਵਤਾਰ ਸਿੰਘ, ਮੈਡਮ ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਹਰਲੀਨ ਕੌਰ ਅਤੇ ਸੁਖਬੀਰ ਕੌਰ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …