Saturday, April 18, 2026

ਮੁੱਖ ਮੰਤਰੀ ਬਾਦਲ ਨੇ ਬ੍ਰਹਮਪੁਰਾ ਨਾਲ ਕੀਤਾ ਵਿਚਾਰ ਵਟਾਂਦਰਾ

5 ਜਨਵਰੀ ਨੂੰ ਅਟਾਰੀ ਵਿਖੇ ਲੱਗ ਰਹੇ ਧਰਨੇ ਤੇ ਲੋਕ ਸਭਾ ਚੌਣਾਂ ‘ਚ ਪਾਰਟੀ ਕਾਰਜਸ਼ੈਲੀ ਦੀ ਕੀਤੀ ਸਮੀਖਆ

PPN3112201417

ਛੇਹਰਟਾ, 31 ਦਸੰਬਰ (ਕੁਲਦੀਪ ਸਿੰਘ ਨੋਬਲ) – ਅਮ੍ਰਿਤਸਰ ਦੀ ਫੇਰੀ ਦੌਰਾਨ ਪਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਅੱਜ ਪਜਾਬ ਦੇ ਸਾਬਕਾ ਸਹਿਕਾਰਤਾ ਮੰਤਰੀ ਰਣਜੀਤ ਸਿਘ ਬ੍ਰਹਮਪੁਰਾ ਦੇ ਗ੍ਰਹਿ ਵਿਖੇ ਪਹੁਚੇ, ਜਿੱਥੇ ਉਹ ਕਰੀਬ ਇਕ ਘਟਾ ਰੁੱਕੇ ਇਸ ਮੋਕੇ ਉਨਾਂ ਨਾਲ ਜਿਲਾ ਯੋਜਨਾ ਬੌਰਡ ਤਰਨਤਾਰਨ ਦੇ ਚੇਅਰਮੈਨ ਰਵਿਦਰ ਸਿਘ ਬ੍ਰਹਮਪੁਰਾ, ਚੇਅਰਮੈਨ ਜਿਲਾ ਯੋਜਨਾ ਬੌਰਡ ਅੰਮ੍ਰਿਤਸਰ ਵੀਰ ਸਿੰਘ ਲੋਪੋਕੇ, ਚੇਅਰਮੈਨ ਲੇਵਲੈਂਡ ਪੰਜਾਬ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵੀ ਸਨ। ਇਸ ਦੌਰਾਨ ਦੋਵਾਂ ਆਗੂਆਂ ਨੇ ਪਜਾਬ ਦੀ ਮੋਜੁਦਾ ਰਾਜਨਿਤਿਕ ਤਸਵੀਰ ਤੇ ਵਿਚਾਰ ਵਟਾਂਦਰਾ ਕੀਤਾ ਤੇ ਆਉਣ ਵਾਲੀਆਂ ਚੌਣਾਂ ਦੌਰਾਨ ਗਠਬਧਨ ਦੇ ਵਲੋਂ ਆਪਣੇ ਵੋਟ ਬੈਂਕ ਦੇ ਵਿਚ ਕਿਸ ਤਰਾਂ ਵਿਚਰਨਾ ਹੈ ਸਬਧਤ ਖੂਡ ਚਰਚਾ ਕਰਨ ਦੇ ਨਾਲ ਨਾਲ ਪਿਛਲੀਆਂ ਲੋਕ ਸਭਾ ਚੌਣਾਂ ਦੇ ਦੌਰਾਨ ਪਾਰਟੀ ਦੀ ਕਾਰਜਸ਼ੈਲੀ ਦੀ ਸਮੀਖਿਆ ਕੀਤੀ ਤੇ ਅਗਲੀ ਰਣਨੀਤੀ ਤੇ ਵਿਚਾਰ ਵਿਟਾਂਦਰਾ ਵੀ ਕੀਤਾ। ਇਸ ਮੋਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜ ਜਨਵਰੀ ਨੂੰ ਅਟਾਰੀ ਵਿਖੇ ਨਸ਼ਿਆਂ ਖਿਲ਼ਾਫ ਲੱਗਣ ਵਾਲੇ ਧਰਨੇ ਸਬੰਧੀ ਵੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਤੇ ਅਕਾਲੀ ਦਲ ਦੇ ਸਮੂਹ ਮੈਂਬਰਾਂ, ਅਹੁਦੇਦਾਰਾਂ ਤੇ ਵਰਕਰਾਂ ਨੂੰ ਇਸ ਧਰਨੇ ਵਿਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਸਰੱਹਦ ਤੋਂ ਪਾਰ ਭਾਰਤ ਵਿਚ ਨਸ਼ਿਆਂ ਦਾ ਬੋਲਬਾਲਾ ਸਰਹੱਦ ਤੇ ਤੈਨਾਤ ਬੀਐਸਐਫ ਦੇ ਹੇਂਠਲੇ ਪੱਧਰ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜਾਰੀ ਦੀ ਤਸਵੀਰ ਪੇਸ਼ ਕਰਦਾ ਹੈ। ਉਨਾਂ ਕਿਹਾ ਕਿ ਜਦ ਪੰਜਾਬ ਸਰਕਾਰ ਪਿਛਲੇ ਇਕ ਵਰ੍ਹੈ ਤੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਦਿਨ ਰਾਤ ਇਕ ਕਰ ਰਹੀ ਹੈ ਤਾਂ ਸਰੱਹਦੋਂ ਪਾਰ ਤੋਂ ਨਸ਼ਿਆਂ ਦੀ ਸਮਗਲਿੰਗ ਹੋਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ। ਇਸ ਮੋਕੇ ਦੋਵਾਂ ਆਗੂਆਂ ਨੇ ਵੱਖ ਵੱਖ ਸੱਮਸ਼ਿਆਂਵਾਂ ਨਾਲ ਜੂੱਝ ਰਹੇ ਪੰਜਾਬ ਨੂੰ ਸੁਖਾਵੇਂ ਮਾਹੋਲ ਵਿਚ ਵਿਚਰਣ ਤੇ ਵੀ ਜੌਰ ਦਿੱਤਾ ਤੇ ਕਿਹਾ ਕਿ ਇਸ ਸਬੰਧੀ ਸਰਕਾਰ ਵਲੋਂ ਠੋਸ ਰਣਨੀਤਿ ਤੈਅ ਕੀਤੀ ਜਾਵੇਗੀ। ਇਸ ਮੋਕੇ ਇੰਡਸਟ੍ਰੀਅਲ ਅਸਟੇਟ ਦੇ ਉਪ ਪ੍ਰਧਾਨ ਦੀਪਕ ਸੂਰੀ, ਜਸਬੀਰ ਸਿੰਘ ਬ੍ਰਹਮਪੁਰਾ, ਚੰਦਾ ਹਰੂਵਾਲ, ਚਰਨਜੀਤ ਸਿੰਘ ਪੀਏ, ਦਲਜੀਤ ਸਿੰਘ ਸਰਪੰਚ ਆਦਿ ਹਾਜਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply