ਛੇਹਰਟਾ, 31 ਦਸੰਬਰ (ਕੁਲਦੀਪ ਸਿੰਘ ਨੋਬਲ) – ਅੰਤਰਰਾਸ਼ਟਰੀ ਅਟਾਰੀ ਸਰਹੱਦ ਵਿਖੇ ਨਸ਼ੇ ਖਿਲਾਫ ਜਾਗਰੂਕਤਾਂ ਸਮਾਗਮ ਵਿੱਚ 5 ਜਨਵਰੀ ਨੂੰ ਅਟਾਰੀ ਤੋਂ ਅਕਾਲੀ ਵਰਕਰਾਂ ਦਾ ਵੱਡਾ ਇੱਕਠ ਗੁਲਜ਼ਾਰ ਸਿੰਘ ਰਣੀਕੇ ਦੀ ਦੇਖਰੇਖ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਾਜ਼ਿਰ ਹੋਵੇਗਾ।ਕਾਂਗਰਸ ਮੁੱਦਾਹੀਨ ਹੈ ਤੇ ਉਹ ਕੁਰਾਹੇ ਪਈ ਪੰਜਾਬ ਦੀ ਨੋਜਵਾਨੀ ਨੂੰ ਰਾਹੇ ਪਾਉਣ ਦੇ ਸਮਰੱਥ ਨਹੀ ਤੇ ਹੁਣ ਉਹ ਅਕਾਲੀ ਆਗੂਆਂ ਦੇ ਖਿਲਾਫ ਊਟ ਪਟੰਗ ਬੋਲ ਰਹੇ ਹਨ। ਉਨਾਂ ਕਿਹਾ ਕਿ ਇਸ ਲਈ ਵੇਹਲੇ ਕਾਂਗਰਸੀ ਵੇਹਲੀਆਂ ਗੱਲਾਂ ਕਰ ਰਹੇ ਹਨ ਪਰ ਪੰਜਾਬ ਦੀ ਜਨਤਾ ਹੁਣ ਕਾਂਗਰਸ ਦੇ ਬਾਰੇ ਚੰਗੀ ਤਰਾਂ ਜਾਣ ਗਈ ਹੈ। ਹੁਣ ਕਾਂਗਰਸ ਦੀ ਦਾਲ ਝੂਠੀਆਂ ਤੋਹਮਤਾਂ ਲਾਉਣ ਨਾਲ ਪੰਜਾਬ ਵਿੱਚ ਗਲਣ ਵਾਲੀ ਨਹੀ ਇੰਨਾਂ ਗੱਲਾਂ ਦਾ ਪ੍ਰਗਟਾਵਾ ਸ੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਹਲਕਾ ਅਟਾਰੀ ਦੇ ਅਕਾਲੀ ਵਰਕਰਾਂ ਨਾਲ 5 ਜਨਵਰੀ ਦੇ ਸਮਾਗਮਾਂ ਦੀ ਸਫਲਤਾਂ ਲਈ ਡਿਊਟੀਆਂ ਲਾਉਦਿਆਂ ਸਾਂਝੇ ਕੀਤੇ। ਉਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਦਾ ਭਲਾ ਕੀਤਾ ਹੈ, ਜਿਸ ਦਾ ਜਵਾਬ ਕਾਂਗਰਸ ਨੂੰ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਦੋਰਾਨ ਪੰਜਾਬ ਦੀ ਜਨਤਾ ਵਲੋਂ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਅਟਾਰੀ ਦੇ ਸੀਨੀਅਰ ਅਕਾਲੀ ਆਗੂ ਹਾਜ਼ਿਰ ਸਨ।ਇਸ ਮੌਕੇ ਅਕਾਲੀ ਵਰਕਰਾਂ ਨੇ ਆਪਣੀਆਂ ਡਿਊਟੀਆਂ ਸ਼ਾਭਦਿਆਂ ਪਿੰਡਾਂ ਵਿੱਚ ਲਾਮਬੰਦੀ ਲਈ ਚਾਲੇ ਪਾ ਦਿੱਤੇ।ਅਵਤਾਰ ਸਿੰਘ ਫਤਿਹਗੜ ਸ਼ੁਕਰੱਚੱਕ, ਸਵਿੰਦਰ ਸਿੰਘ ਸੋਹੀਆਂ, ਉਪਕਾਰ ਸਿੰਘ ਨਬੀਪੁਰ, ਧਰਮਵੀਰ ਸਿੰਘ ਸਰਪੰਚ ਸੋਹੀਆਂ, ਭਗਵੰਤ ਸਿੰਘ ਮੀਰਾਂਕੋਟ, ਜਗੀਰ ਸਿੰਘ ਓਠੀਆਂ, ਸਤਿੰਦਰਪਾਲ ਗੋਂਸਾਬਾਦ, ਬੱਬੀ ਨੰਗਲੀ, ਸਵਿੰਦਰ ਸਿੰਘ ਸਰਪੰਚ ਗੁਰੂ ਨਾਨਕ ਨਗਰ, ਬੱਲੀ ਜੇਠੂਵਾਲ, ਜਗਤਾਰ ਸਿੰਘ ਢਿੱਲੋਂ, ਸਬਤੀਰ ਸਿੰਘ ਸੱਤੀ, ਹੈਪੀ ਲਾਰੰਸ ਰੋਡ, ਹਰਪ੍ਰੀਤ ਸਿੰਘ ਹੈਪੀ ਬੋਪਾਰਾਏ ਆਦਿ ਹਾਜਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …