Sunday, June 29, 2025
Breaking News

ਸਿੱਖ ਯੂਥ ਫ਼ਰੰਟ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕੱਢਿਆ ਕੌਮੀ ਇਕਜੁੱਟਤਾ ਮਾਰਚ’

PPN3112201419

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਅਦਾਲਤੀ ਸਜਾਵਾਂ ਭੁਗਤਣ ਦੇ ਬਾਵਜੂਦ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਨਜਰਬੰਦ ਸਿੰਘਾਂ ਦੀ ਰਿਹਾਈ ਲਈ ਪਿਛਲੇ 48 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਹਮਾਇਤ ਤੇ ਅੱਜ ਇਥੇ ਸਿੱਖ ਯੂਥ ਫ਼ਰੰਟ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਲੋ ਕੱਢੇ ਕੌਮੀ ਇੱਕ ਜੁੱਟਤਾ ਮਾਰਚ ਮੌਕੇ ਸ਼ਹਿਰ ਵਾਸੀਆਂ ਨੂੰ ਹੋਕਾ ਦਿੱਤਾ ਗਿਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਵਾਜ ਬਨਣ ਲਈ, ਬੰਦੀ ਸਿੰਘਾਂ ਦੀ ਰਿਹਾਈ ਖਾਤਿਰ ਘਰਾਂ ਵਿਚੋਂ ਨਿਕਲ ਕੇ ਸੜਕਾਂ ਤੇ ਆਵੋ ਤਾਂ ਜੋ ਹਕੂਮਤ ਨੂੰ ਪਤਾ ਲਗ ਜਾਵੇ ਕਿ ਸਿੱਖ ਜਾਗ ਪਏ ਨੇ ਕੱਢਿਆ ਗਿਆ।ਸਿੱਖ ਯੂਥ ਫ਼ਰੰਟ ਦੇ ਭਾਈ ਪਪਲਪ੍ਰੀਤ ਸਿੰਘ, ਭਾਈ ਸੁਖਦੇਵ ਸਿੰਘ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸਿੱਖ ਯੂਥ ਫ਼ਰੰਟ ਦੇ ਜਿਲ੍ਹਾ ਤਰਨ ਤਾਰਨ ਪ੍ਰਧਾਨ ਭਾਈ ਸ਼ਮਸ਼ੇਰ ਸਿੰਘ ਕੁਹਾੜਕਾ ਦੀ ਅਗਵਾਈ ਵਿੱਚ ਸੈਂਕੜੇ ਨੌਜੂਆਨ ਚਾਟੀ ਵਿੰਡ ਗੇਟ ਸਥਿਤ ਗੁਰਦੁਆਰਾ ਬਾਬਾ ਬੋਤਾ ਸਿੰਘ ,ਬਾਬਾ ਗਰਜ਼ਾ ਸਿੰਘ ਸ਼ਹੀਦ ਦੇ ਅਸਥਾਨ ਤੇ ਇੱਕਠੇ ਹੋਏ ।ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਮਾਰਚ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਦੁਆਰਾ ਆਰੰਭੇ ਮਿਸ਼ਨ ਦੀ ਸਫਲਤਾ ਤੇ ਭਾਈ ਸਾਹਿਬ ਦੀ ਸਿਹਤਯਾਬੀ ਲਈ ਅਰਦਾਸ ਕੀਤੀ।ਇਥੋਂ ਤੁਰਕੇ ਇਹ ਮਾਰਚ ਸੁਲਤਾਨਵਿੰਡ ਗੇਟ, ਘਿਉ ਮੰਡੀ, ਸ਼ੇਰਾਂ ਵਾਲਾ ਗੇਟ ਤੋਂ ਹੁੰਦਾ ਹੋਇਆ ਸਾਰਾਗੜੀ ਚੌਂਕ ਲੰਘ ਕੇ ਹਾਲ ਗੇਟ ‘ਤੇ ਸਮਾਪਤ ਹੋਇਆ।ਹੱਥਾਂ ਵਿੱਚ ਸਿੰਘਾਂ ਦੀ ਰਿਹਾਈ ਤੇ ਸਿੱਖ ਕੌਮ ਨਾਲ ਹੋ ਰਹੇ ਧੱਕੇ ਬਾਰੇ ਪੈਂਫਲੈਂਟ ਅਤੇ ਬੈਨਰ ਚੁਕੀ ਮਾਰਚ ਵਿੱਚ ਸ਼ਾਮਿਲ ਨੌਜੁਆਨਾਂ ਨੇ ਸਮੁਚਾ ਰਸਤਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਜੀਤ ਸਿੰਘ ਭਾਊ, ਪ੍ਰੋ: ਦਵਿੰਦਰ ਪਾਲ ਸਿੰਘ ਭੁਲਰ ਜਿੰਦਾਬਾਦ, ਜੇਲ੍ਹਾਂ ਵਿੱਚ ਬੰਦੀ ਸਿੱਖ ਰਿਹਾਅ ਕਰੋ, ਘੱਟ ਗਿਣਤੀਆਂ ਲਈ ਕਾਲੇ ਕਾਨੂੰਨ ਵਾਪਿਸ ਲਵੋ, ਸਿੱਖਾਂ ਨਾਲ ਵਿਤਕਰਾ ਬੰਦ ਕਰੋ, ਖਾਲਿਸਤਾਨ ਜਿੰਦਾਬਾਦ ਦੇ ਅਕਾਸ਼ ਗੁੂੰਜਾਊ ਨਾਅਰੇ ਬੁਲੰਦ ਕੀਤੇ।ਸ਼ਹਿਰ ਵਾਸੀਆਂ ਨੂੰ ਹੋਕਾ ਦਿੱਤਾ ਗਿਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਵਾਜ ਬਨਣ ਲਈ ਬੰਦੀ ਸੰਘਾਂ ਦੀ ਰਿਹਾਈ ਖਾਤਿਰ ਘਰਾਂ ਵਿਚੋਂ ਨਿਕਲ ਕੇ ਸੜਕਾਂ ਤੇ ਆਵੋ ਤਾਂ ਜੋ ਹਕੂਮਤ ਨੂੰ ਪਤਾ ਲਗ ਜਾਵੇ ਕਿ ਸਿੱਖ ਜਾਗ ਪਏ ਨੇ ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply