ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਲੋਕ ਕਲਾ ਮੰਚ ਵੈਲਫੇਅਰ ਕਮੇਟੀ ਵਲੋਂ ਜਿਥੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ-ਸਮੇਂ ‘ਤੇ
ਸੱਭਿਆਚਾਰਕ ਮੇਲੇ ਕਰਵਾਏ ਜਾਂਦੇ ਹਨ, ਉਥੇ ਹੀ ਸਮਾਜ ਸੇਵੀ ਕੰਮਾਂ ਵਿੱਚ ਵੀ ਬਣਦਾ ਯੋਗਦਾਨ ਪਾਇਆ ਜਾਂਦਾ ਹੈ।ਮੰਚ ਦੇ ਸਰਪ੍ਰਸਤ ਐਡਵੋਕੇਟ ਗੋਰਵ ਗੋਇਲ ਸਪੱਤਰ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਚੇਅਰਮੈਨ ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਅਤੇ ਪ੍ਰਧਾਨ ਅਸ਼ੋਕ ਮਸਤੀ ਦੀ ਰਹਿਨੁਮਾਈ ਹੇਠ ਇੱਕ ਗਰੀਬ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਡਬਲ ਬੈਡ, ਗੱਦੇ ਅਤੇ ਸਟੀਲ ਪੇਟੀ ਮਦਦ ਵਜੋਂ ਦਿੱਤੀ ਗਈ। ਗਾਇਕ ਸਿੱਧੂ ਹਸਨਪੁਰੀ ਨੇ ਦੱਸਿਆ ਕਿ ਮੰਚ ਦੇ ਅਹੁਦੇਦਾਰਾਂ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਉਸ ਗਰੀਬ ਬੇਟੀ ਦੇ ਵਿਆਹ ਲਈ ਮਦਦ ਕੀਤੀ ਗਈ ਹੈ।
ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਰਾਜ ਕੁਮਾਰ ਸ਼ਰਮਾ ਪ੍ਰਧਾਨ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਲਹਿਰਾਗਾਗਾ, ਗਾਇਕ ਸ਼ਿੰਗਾਰਾ ਚਹਿਲ, ਮਨਜੀਤ ਸ਼ਰਮਾ ਜੇ.ਈ ਸਾਹਿਬ, ਬੋਬੀ ਬਲਜਿੰਦਰ ਸੰਗਰੂਰ, ਗੁਰਮੀਤ ਲਹਿਰਾ, ਗੁਰੀ ਚਹਿਲ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ, ਸੀਨੀਅਰ ਅਕਾਲੀ ਆਗੂ ਸਰਪੰਚ ਪਾਲੀ ਕਮਲ ਉਭਾਵਾਲ, ਗੁਰਪ੍ਰੀਤ ਉਭਾਵਾਲ, ਮਿਸਤਰੀ ਸਤਨਾਮ ਲਖਟੀਆ ਲਹਿਰਾਗਾਗਾ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਗੀਤਕਾਰ ਬਿੱਕਰ ਬੈਚੇਨ ਰੇਤਗੜ, ਗੀਤਕਾਰ ਮਸਤਾਕ ਲਸਾੜਾ, ਸੰਗੀਤਕਾਰ ਤੀਰਥ ਸ਼ਰਮਾ ਪਟਿਆਲਾ, ਕਰਮਜੀਤ ਸਿੰਘ ਰਾਮਗੜ੍ਹ ਸੰਧੂਆਂ, ਨੰਬਰਦਾਰ ਸੋਮਾ ਸਿੰਘ ਡਸਕਾ ਆਦਿ ਵਲੋਂ ਸਹਿਯੋਗ ਦਿੱਤਾ ਗਿਆ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media