Thursday, July 18, 2024

ਸਵੀਪ ਕਾਊਂਟਰ ਲਾ ਕੇ ਮੇਲੀਆਂ ਨੂੰ ਕੀਤਾ ਪ੍ਰੇਰਿਤ

ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਚੋਣ ਕਮਿਸ਼ਨ ਭਾਰਤ ਅਤੇ ਚੋਣ ਕਮਿਸ਼ਨ ਪੰਜਾਬ ਦੇ ਨਿਰਦੇਸ਼ਾਂ ‘ਤੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਜਤਿੰਦਰ ਜੋਰਵਾਲ, ਐਸ.ਡੀ.ਐਮ ਸੰਗਰੂਰ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਵਿਧਾਨ ਸਭਾ 108 ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਭਵਾਨੀਗੜ੍ਹ-ਕਮ-ਜਿਲ੍ਹਾ ਸਵੀਪ ਅਧਿਕਾਰੀ ਵਨੀਤ ਕੁਮਾਰ, ਜਿਲ੍ਹਾ ਨੋਡਲ ਅਫ਼ਸਰ ਲੱਖਾ ਸਿੰਘ ਗੁੱਜਰਾਂ ਦੀ ਅਗਵਾਈ ਹੇਠ ਸਵੀਪ ਟੀਮ ਸੰਗਰੂਰ ਵਿਧਾਨ ਸਭਾ 108 ਦੇ ਨੋਡਲ ਅਫ਼ਸਰ ਬਲਬੀਰ ਚੰਦ, ਮੈ਼ਬਰ ਅਮਰਜੀਤ ਸਿੰਘ, ਮੱਖਣ ਸਿੰਘ ਪਿੰਗਲਵਾੜਾ ਸੰਗਰੂਰ ਵਿਖੇ ਮੇਲਾ ਵਿਰਸਾ ਪੰਜਾਬ ਵਿੱਚ ਪਹੁੰਚੇ।ਉਨ੍ਹਾਂ ਨੇ ਸਵੀਪ ਕਾਊਂਟਰ ਲਾ ਕੇ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਸਮੂਹਾਂ ਨੂੰ ਲਾਜ਼ਮੀ ਤੌਰ `ਤੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਵੋਟ ਪੋਲ ਕਰਨ ਦੀ ਵਿਧੀ ਵੀ ਸਮਝਾਈ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …