Saturday, July 27, 2024

ਬੀ.ਐਸ.ਐਨ.ਐਲ ਪੈਨਸ਼ਨਰਜ਼ ਦੀ ਮੀਟਿੰਗ ‘ਚ 23 ਮਾਰਚ ਦੇ ਸ਼ਹੀਦਾਂ ਸ਼ਰਧਾਂਜਲੀ ਕੀਤੀ ਭੇਟ

ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਬੀ.ਐਸ.ਐਨ.ਐਲ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀ.ਐਸ.ਐਨ.ਐਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ।ਸਾਧਾ ਸਿੰਘ ਨੇ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਅਤੇ ਸਰਦਾਰ ਭਗਤ ਸਿੰਘ ਵੱਲੋਂ ਰਚੀਆਂ ਗਈਆਂ ਲਿਖ਼ਤਾਂ ਬਾਰੇ ਚਾਨਣਾ ਪਾਇਆ।ਇਸ ਮਹੀਨੇ ਜਨਮ ਦਿਨ ਅਤੇ ਹੋਰ ਪਰਿਵਾਰਕ ਖੁਸ਼ੀਆਂ ਵਾਲੇ ਸਾਥੀਆਂ ਨੂੰ ਸਨਮਾਨਿਤ ਕਰਦਿਆਂ ਮੁਬਾਰਕਬਾਦ ਦਿੱਤੀ ਗਈ।ਪਟਿਆਲਾ ਵਿਖੇ ਸਥਾਪਿਤ ਹੋਣ ਵਾਲੇ ਸੀ.ਜੀ.ਐਚ.ਐਸ ਵੈਲਨੈਸ ਸੈਂਟਰ ਲਈ ਯਤਨ ਕਰਨ ਵਾਲੇ ਰਾਜ ਕੁਮਾਰ ਜਨਰਲ ਸੈਕਟਰੀ ਦਾ ਜਿਕਰ ਕੀਤਾ ਗਿਆ।ਸਿਹਤਯਾਬ ਹੋਣ ਉਪਰੰਤ ਜਿਥੇ ਰਣਜੀਤ ਸਿੰਘ ਧਾਲੀਵਾਲ ਅਤੇ ਦੀਦਾਰ ਸਿੰਘ ਜਾਗੋਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ, ਉਥੇ ਉਨ੍ਹਾਂ ਨੇ ਪੈਨਸ਼ਨਰ ਐਸੋਸੀਏਸ਼ਨ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।
ਤਰਕਸ਼ੀਲ਼ ਸੋਸਾਇਟੀ ਪੰਜਾਬ ਵਲੋਂ ਮਾਸਟਰ ਪਰਮ ਵੇਦ ਅਤੇ ਸੀਤਾ ਰਾਮ ਬਾਲਦ ਕਲਾਂ ਨੇ ਹਾਜ਼ਰੀਨ ਨੂੰ ਅੰਧਵਿਸ਼ਵਾਸ, ਵਹਿਮ ਭਰਮ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨ੍ਹਾਂ ਸੁਸਾਇਟੀ ਦੀ ਇਕਾਈ ਸੰਗਰੂਰ ਵਲੋਂ ਕਰਵਾਏ ਜਾ ਰਹੇ ਮਾਨਸਿਕ ਰੋਗਾਂ ਪ੍ਰਤੀ ਜਾਗਰੂਕਤਾ ਦੇ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।ਜਿਲ੍ਹਾ ਸੰਗਰੂਰ ਦੇ ਵੱਖ ਵੱਖ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ਼ ਹੋਈਆਂ 20 ਤੋਂ ਵੱਧ ਮੌਤਾਂ ਲਈ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਦੀ ਨਾਕਾਮੀ ਲਈ ਨਿੰਦਾ ਪ੍ਰਸਤਾਵ ਪਾਸ ਅਤੇ ਪ੍ਰਭਾਵਿਤ ਪ੍ਰੀਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।ਪੰਜਾਬ ਪੁਲਿਸ ਵਲੋਂ ਰਾਤ ਨੂੰ ਕਿਰਤੀ ਕਿਸਾਨ ਯੂਨੀਅਨ ਤੇ ਪੀ.ਐਸ.ਯੂ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਦੀ ਨਿਖੇਧੀ ਕੀਤੀ ਗਈ।
ਬਹਾਦਰ ਸਿੰਘ ਅਹਿਮਦਗੜ੍ਹ ਤੇ ਭਾਰਤ ਭੂਸ਼ਨ ਧੂਰੀ ਨੇ ਗੀਤ ਗਾ ਕੇ ਖੂਬ ਰੰਗ ਬੰਨ੍ਹਿਆ।ਸ਼ਾਮ ਸੁੰਦਰ ਕੱਕੜ ਨੇ ਹਾਸਰਸ ਭਰਪੂਰ ਆਪਣੇ ਭਾਸ਼ਣ ਵਿੱਚ ਚੰਗੇ ਤੰਦਰੁਸਤ ਜੀਵਨ ਜਿਉਣ ਦੇ ਭੇਦ ਦੱਸੇ।
ਗੁਰਮੇਲ ਸਿੰਘ ਭੱਟੀ ਨੇ ਸੰਗਰੂਰ ਟੀਮ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਅਤੇ ਸਾਧਾ ਸਿੰਘ ਵਿਰਕ ਨੇ ਵੇਜ਼ ਤੇ ਪੈਨਸ਼ਨ ਰਵਿਜਨ ਦੀਆਂ ਗਤਵਿਧੀਆਂ ਬਾਰੇ ਚਾਨਣਾ ਪਾਇਆ।ਸੁਰਿੰਦਰ ਪਾਲ ਅਤੇ ਅਸ਼ਵਨੀ ਕੁਮਾਰ ਨੇ ਨਵਨੀਤ ਬਰਨਾਲਾ ਨੂੰ ਵਿਲੱਖਣ ਸੇਵਾਵਾਂ ਅਤੇ ਨਵੇਂ ਮੈਂਬਰ ਅਮਰ ਨਾਥ ਐਸ.ਡੀ.ਓ ਤੇ ਦਰਸ਼ਨਾ ਦੇਵੀ ਦਫਤਰ ਸੁਪਰਡੈਂਟ ਦੀ ਆਮਦ ਲਈ ਸਵਾਗਤ ਕੀਤਾ।
ਮਹਿੰਦਰ ਸਿੰਘ ਚੌਧਰੀ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।

 

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …