ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ) – ਨਿਊ ਫਲਾਵਰਜ ਪਬਲਿਕ ਸੀ.ਸੈ ਸਕੂਲ ਵਿਖੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ
ਕੁਲਵਿੰਦਰ ਕੌਰ ਵਲੋਂ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਸਪੈਸ਼ਲ ਸਪੋਰਟਸ ਕਲਾਸਾਂ ਦਾ ਉਦਘਾਟਨ ਕੀਤਾ ਗਿਆ।ਚੇਅਰਮੈਨ ਯੂ.ਕੇ ਨੇ ਦੱਸਿਆ ਕਿ ਇੰਡੋਰ ਗੇਮਜ਼ ਵਿੱਚ ਪੂਲ ਐਂਡ ਸਨੂਕਰ, ਟੇਬਲ ਟੈਨਿਸ, ਕੈਰਮ, ਸ਼ਤਰੰਜ, ਲੁੱਡੋ ਅਤੇ ਆਉਟਡੋਰ ਖੇਡਾਂ ਵਿੱਚ ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਕ੍ਰਿਕੇਟ, ਕਰਾਟੇ, ਬਾਕਸਿੰਗ, ਸਕੇਟਿੰਗ, ਖੋ-ਖੋ, ਰੱਸਾ-ਕਸ਼ੀ ਆਦਿ ਦੀ ਉਚਿਤ ਵਿਵੱਸਥਾ ਕੀਤੀ ਗਈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਸਕੂਲ਼ ਵਿੱਚ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿੰਨਾਂ ਨਾਲ ਬੱਚਿਆਂ ਦੇ ਮਾਨਸਿਕ ਅਤੇ ਸ਼ਰੀਰਕ ਵਿਕਾਸ ਵਿੱਚ ਵਾਧਾ ਹੋਵੇਗਾ।ਉਨਾਂ ਕਿਹਾ ਕਿ ਅਜੋਕੇ ਦੌਰ ਵਿੱਚ ਬੱਚੇ ਮੋਬਾਇਲਾਂ ਦੇ ਵੱਸ ਪੈ ਗਏ ਹਨ।ਇਸ ਲਈ ਖੇਡਾਂ ਸਮੇਂ ਦੀਆਂ ਮੁੱਖ ਲੋੜਾਂ ਹਨ।
ਇਸ ਮੌਕੇ ਮੈਡਮ ਤਾਨੀਆ ਭਾਟੀਆ, ਮੈਡਮ ਸੋਨਿਕਾ ਗੋਇਲ, ਮੈਡਮ ਕਵਲਪ੍ਰੀਤ, ਮੈਡਮ ਰਵਿੰਦਰ ਕੌਰ, ਮੈਡਮ ਸਵਿਤਾ ਸ਼ਰਮਾ, ਮੈਡਮ ਸਤਿੰਦਰ ਕੌਰ, ਗੁਰਮੇਜ ਸਿੰਘ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media