ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ) – ਭਾਜਪਾ ਵਰਕਰਾਂ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਜਿੱਤ ਯਕੀਨੀ ਬਣਾਉਣ ਲਈ ਕਮਰਕੱਸੇ ਕਰ ਲਏ ਹਨ।ਵਾਰਡ ਨੰਬਰ 61 ਦੇ ਭਾਜਪਾ ਆਗੂ ਬਲਦੇਵ ਰਾਜ ਬੱਗਾ ਅਤੇ ਵਿਜੈ ਮਹਾਜਨ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਹੀ ਅੰਮ੍ਰਿਤਸਰ ਅਤੇ ਪੰਜਾਬ ਦੀ ਲੋਕ ਸਭਾ ਵਿਚ ਢੁੱਕਵੀਂ ਨੁਮਾਇੰਦਗੀ ਕਰਨ ਦੇ ਯੋਗ ਹਨ।ਇਸ ਵਾਰ ਗੁਰੂ ਨਗਰੀ ਦੇ ਲੋਕ ਤਰਨਜੀਤ ਸਿੰਘ ਸੰਧੂ ਨੂੰ ਜਿਤਾ ਕੇ ਭਾਜਪਾ ਨੂੰ ਇੱਕ ਮੌਕਾ ਦੇਣਗੇ।ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਕੋਲ ਅੰਮ੍ਰਿਤਸਰ ਨੂੰ ਤਰੱਕੀ ਪੱਖੋਂ ਅੱਗੇ ਲਿਜਾਣ ਲਈ ਦੂਰਅੰਦੇਸ਼ੀ ਸੋਚ, ਪੂਰਾ ਰੋਡਮੈਪ ਤੇ ਬਿਹਤਰੀਨ ਵਿਜ਼ਨ ਹੈ।ਜੋ ਆਪਣੇ ਚੰਗੇ ਸੰਬੰਧਾਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕਾ, ਕੈਨੇਡਾ, ਜਰਮਨੀ ਤੋਂ ਵੱਡੇ ਨਿਵੇਸ਼, ਪ੍ਰੋਜੈਕਟਾਂ ਨੂੰ ਅੰਮ੍ਰਿਤਸਰ ਲਿਆ ਸਕਦੇ ਹਨ।
ਇਸ ਮੌਕੇ ਰਾਜੇਸ਼ ਮਹਾਜਨ, ਰਾਜੀਵ ਮਹਾਜਨ, ਰਕੇਸ਼ ਧੁੰਨਾ, ਹਰਿੰਦਰ ਸਿੰਘ, ਸੰਜੀਵ ਮਹਾਜਨ, ਸੁਰੇਸ਼ ਮਹਾਜਨ, ਸੁਭਾਸ਼ ਮਹਾਜਨ, ਬੱਬੀ ਭਾਟੀਆ, ਨਰਿੰਦਰ ਸਿੰਘ ਮਜੀਠਾ ਅਤੇ ਹਰਿੰਦਰ ਸਿੰਘ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …