
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਨਵੇਂ ਸਾਲ ਦੇ ਮੋਕੇ ਤੇ ਅੱਜ ਸਥਾਨਕ ਬੱਸ ਸਟੈਡ ਦੇ ਨੇੜੇ ਸਥਿਤ ਗੂਰੁ ਗੌਬਿੰਦ ਸਿੰਘ ਅਕੈਡਮੀ ਵਿੱਖੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਗੂਰੁ ਦਾ ਅਟੁਟ ਲੰਗਰ ਵਰਤਾਇਆ ਗਿਆ। ਇਸ ਮੌਕੇ ਅਕੈਡਮੀ ਦੇ ਸੰਚਾਲਕ ਸੁਰਿੰਦਰ ਕੰਬੋਜ ਨੇ ਸਾਰੇ ਵਿਦਿਆਰਥੀਆਂ ਅਤੇ ਆਈ ਹੋਈ ਸੰਗਤ ਨੂੰ ਨਵੇ ਸਾਲ ਦੀ ਵਧਾਈ ਦਿਤੀ ਅਤੇ ਵਾਹੇਗੂਰੁ ਅੱਗੇ ਅਰਦਾਸ ਕੀਤੀ ਕਿ ਨਵਾਂ ਸਾਲ ਸੱਭ ਦੇ ਲਈ ਖੁਸ਼ੀਆਂ ਲੇ ਕੇ ਆਵੇ ।ਇਸ ਮੋਕੇ ਸੌਈ ਦੇ ਪ੍ਰਧਾਨ ਨਰਿੰਦਰ ਸਵਨਾ ਨੇ ਬੱਚਿਆਂ ਨੂੰ ਬੀਤੇ ਸਮੇਂ ਵਿੱਚ ਹੋਈ ਗਲਤੀਆਂ ਨੂੰ ਸੁਧਾਰਣ ਅਤੇ ਨਵੇਂ ਪ੍ਰਣ ਲੈ ਕੇ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਦੀਤੀ।ਇਸ ਮੌਕੇ ਮਾਂ ਸਰਸਵਤੀ ਆਈ ਟੀ ਆਈ ਦੇ ਪ੍ਰਬੰਧਕ ਨੰਨੀ ਸਰਮਾ, ਮੈਡਮ ਸਿਲਪਾ, ਰਜਿੰਦਰ ਸਿੰਘ, ਸੰਦੀਪ, ਭਜਣ ਆਦੀ ਵੀ ਮੋਜੂਦ ਸਨ।
Punjab Post Daily Online Newspaper & Print Media