Friday, August 14, 2026

ਚੀਫ ਖਾਲਸਾ ਦੀਵਾਨ ਨੇ ਕੀਤਾ ਅਤਿ ਆਧੁਨਿਕ ਡੈਂਟਲ ਮਸ਼ੀਨਾਂ ਦਾ ਉਦਘਾਟਨ

ਬਣੇਗਾ ਅਲਟਰਾ ਮਾਡਰਨ ਸਹੂਲਤਾਂ ਅਤੇ ਉੱਚ ਪੱਧਰੀ ਤਕਨੀਕਾਂ ਵਾਲਾ ਚੈਰੀਟੇਬਲ ਦੰਦਾਂ ਦਾ ਹਸਪਤਾਲ

PPN0201201503

ਅੰਮ੍ਰਿਤਸਰ, ੨ ਜਨਵਰੀ (ਜਗਦੀਪ ਸਿੰਘ ) – ਸਿਖਿਆ ਦੇ ਨਾਲ ਨਾਲ ਸੇਵਾ ਦੇ ਖੇਤਰ ਵਿਚ ਵੀ ਅੱਗੇ ਰਹਿਣ ਵਾਲੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੌਂ ਸਮੇਂ ਸਮੇਂ ਤੇ ਆਪਣੇ ਅਦਾਰਿਆਂ ਨੂੰੰ ਆਧੁਨਿਕ ਸਮੇ ਦਾ ਹਾਣੀ ਬਣਾਉਣ ਦੇ ਵਿਸ਼ੇਸ਼ ਉੋਪਰਾਲੇ ਕੀਤੇ ਜਾਂਦੇ ਹਨ। ਅ’ਜ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਦੇ ਡੈਂਟਲ ਵਿੰਗ ਵਿਚ ਗੁਰੁ ਸਾਹਿਬ ਅੱਗੇ ਅਰਦਾਸ ਉਪਰੰਤ ਸ: ਗੁਰਚਰਨ ਸਿੰਘ ਚਾਵਲਾ ਅਤੇ ਮਿਸਜ ਰਵਿੰਦਰ ਚਾਵਲਾ ਵਲੋਂ ਦਾਨ ਦਿੱਤੀਆਂ ਗਈਆਂ ਲਗਭਗ ੩ ਲੱਖ ਦੀ ਲਾਗਤ ਦੀਆਂ ਅਤਿ ਆਧੁਨਿਕ ਡੈਂਟਲ ਮਸ਼ੀਨਾਂ ਦਾ ਮੁਖ ਮਹਿਮਾਨ ਪ੍ਰਧਾਨ, ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਦੇ ਕਰ ਕਮਲਾਂ ਨਾਲ ਉਦਘਾਟਨ ਕੀਤਾ ਗਿਆ।ਇਹਨਾਂ ਮਸ਼ੀਨਾਂ ਵਿਚ ਅਲਟਰਾ ਮਾਡਰਨ ਡਿਜੀਟਲ ਆਰ ਵੀ ਜੀ ਕੰਪੈਟੀਬਲ ਐਕਸੁਰੇ ਮਸ਼ੀਨ ਹੈ ਜਿਸ ਰਾਹੀਂ ਅੇਕਸ ਰੇ ਸਿੱਧੇ ਹੀ ਸਕਰੀਨ ਤੇ ਵੇਖੇ ਜਾ ਸਕਦੇ ਹਨ, ਡਰਾਈ ਆਟੋ ਸਟਰਲਾਈਜਰ ਜੋ ਕਿ ਦੁਨੀਆ ਦਾ ਬੈਸਟ ਸਟਰਲਾਈਜਿੰਗ ਸਿਸਟਮ ਹੈ।ਐਪੈਕਸ ਲੋਕੇਟਰ ਜਿਸ ਨਾਲ ਦੰਦਾਂ ਦਾ ਰੂਟ ਕਨਾਲ ਟਰੀਟਮੈਂਟ ਸੋਖਾ ਅਤੇ ਜਿਆਦਾ ਅਸਰਦਾਰ ਹੁੰਦਾ ਹੈ।ਯੂ ਵੀ ਕੈਬੀਨੇਟ ਜਿਸ ਵਿਚ ਸਟਰਲਾਈਜਡ ਉਪਕਰਨ ਸੁਰਖਿਅਤ ਰੱਖੇ ਜਾ ਸਕਦੇ ਹਨ।ਇਸ ਮੋਕੇ ਡਾ: ਹਰਦੀਪ ਸਿੰਘ ਦੀਪ ਨੇ ਦ’ਸਿਆ ਕਿ ਅਜਿਹੀਆਂ ਮਸ਼ੀਨਾਂ ਨਾਲ ਦੰਦਾਂ ਦਾ ਉਪਚਾਰ ਬਹੁਤ ਹੀ ਸੁਖਾਾਲਾ, ਸੁਰਖਿਅਤ ਅਤੇ ਦਰਦ ਰਹਿਤ ਹੋ ਜਾਵੇਗਾ। ਇਸ ਮੋਕੇ ਚੀਫ ਖਾਲਸਾ ਦੀਵਾਨ ਵਲੋਂ ਪੁੱਜੇ ਦਾਨੀ ਮਿਸਜ਼ ਰਵਿੰਦਰ ਚਾਵਲਾ ਨੂੰ ਸਤਿਕਾਰ ਅਤੇ ਅਸੀਸਾਂ ਨਾਲ ਸਨਮਾਨਿਤ ਕੀਤਾ ਗਿਆ।
ਪ੍ਰਧਾਨ, ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਦੇ ਵਿਕਾਸ ਲਈ ੩ ਲੱਖ ਰੁਪਏ ਦੀ ਰਾਸ਼ੀ ਦਾਨ ਕਰਦਿਆ ਦਸਿਆ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਦੇ ਸਰਬੁਪਖੀ ਵਿਕਾਸ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ ਅਤੇ ਛੇਤੀ ਹੀ ਚੀਫ ਖਾਲਸਾ ਦੀਵਾਨ ਵਲੋਂ ਅਲਟਰਾ ਮਾਡਰਨ ਸੁਵਿਧਾਵਾਂ ਅਤੇ ਉੱਚ ਪੱਧਰੀ ਤਕਨੀਕਾਂ ਨਾਲ ਲੈਸ ਇਕ ਵੱਡਾ ਦੰਦਾਂ ਦਾ ਹਸਪਤਾਲ ਬਣਾਇਆ ਜਾਵੇਗਾ।ਇਸ ਮੋਕੇ ਸ਼੍ਰੀ ਗੁਰੁ ਹਰਿ ਕ੍ਰਿਸ਼ਨ ਪਬਲਿਕ ਸਕੂਲ, ਪੱਟੀ ਵਲੋਂ ਮੈਂਬਰ ਇੰਚਾਰਜ ਸ:ਬਲਦੇਵ ਸਿੰਘ ਚੋਹਾਨ ਨੇ ਹਸਪਤਾਲ ਲਈ ੧ ਲੱਖ ਰੁਪਏ ਦਾਨ ਵਜੋਂ ਭੇਂਟ ਕੀਤੇ।ਉਦਘਾਟਨੀ ਸਮਾਹੋਹ ਵਿਚ ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ , ਸ: ਹਰਮਿਂੰਦਰ ਸਿੰਘ, ਡਾ: ਸੰਤੋਖ ਸਿੰਘ, ਮੰੈਂਬਰ ਇੰਚਾਰਜ ਸ: ਹਰਮੀਤ ਸਿੰਘ ਬਸਰਾ,ਡਾ: ਇੰਦਰ ਬੀਰ ਸਿੰਘ ਨਿੱਜਰ, ਸ: ਸੁਰਿੰਦਰ ਪਾਲ ਸਿੰਘ ਵਾਲੀਆ, ਗਿਆਨੀ ਅਜੀਤ ਸਿੰਘ, ਸ: ਸੁਰਜੀਤ ਸਿੰਘ, ਸ: ਨਿਰੰਜਨ ਸਿੰਘ, ਡਾ: ਧਰਮਵੀਰ ਸਿੰਘ, ਡਾ: ਰਿੱਤੂ, ਸ: ਹਾਕਮ ਸਿੰਘ ਅਤੇ ਦਫਤਰ ਦੀਵਾਨ ਅਤੇ ਹਸਪਤਾਲ ਦਾ ਸਟਾਫ ਮੋਜੂਦ ਸੀ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply