Tuesday, March 3, 2026

ਸੰਤ ਸੇਵਕ ਜਥਾ ਬਹਿਰਾਮ ਸੰਪਰਦਾਇ ਦੇ ਪ੍ਰਧਾਨ ਬਣੇ ਬਾਬਾ ਸੁਰਜੀਤ ਸਿੰਘ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਬਹਿਰਾਮ ਸੰਪਰਦਾਇ ਮਸਤੂਆਣਾ ਸਾਹਿਬ ਨਾਲ ਸਬੰਧਤ ਮਹਾਂਪੁਰਖਾਂ ਵਲੋਂ ਵਿਚਾਰ ਵਟਾਂਦਰਾ ਕਰਨ ਮਗਰੋਂ ਸੰਤ ਬਾਬਾ ਸੁਰਜੀਤ ਸਿੰਘ ਨੂੰ ਸੰਤ ਸੇਵਕ ਜਥਾ ਬਹਿਰਾਮ ਸੰਪਰਦਾਇ ਮਸਤੂਆਣਾ ਸਾਹਿਬ ਦਾ ਪ੍ਰਧਾਨ ਬਣਾਇਆ ਗਿਆ ਹੈ।ਇਹ ਫੈਸਲਾ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਵਿਖੇ ਪਿੱਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੰਤ ਬਾਬਾ ਜੰਗ ਸਿੰਘ ਜੀ ਨਮਿਤ ਪਾਠ ਦੇ ਭੋਗ ਮਗਰੋਂ ਬਹਿਰਾਮ ਸੰਪਰਦਾਇ ਦੇ ਮਹਾਂਪੁਰਖਾਂ ਵਲੋਂ ਲਿਆ ਗਿਆ।ਬਾਬਾ ਹਰਬੇਅੰਤ ਸਿੰਘ, ਬਾਬਾ ਰਾਮ ਸਿੰਘ ਚੀਮਾ ਸਾਹਿਬ ਤੇ ਬਾਬਾ ਕਰਮਜੀਤ ਸਿੰਘ ਚੀਮਾ ਸਾਹਿਬ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਬਹਿਰਾਮ ਸੰਪਰਦਾਇ ਨਾਲ ਸੰਬੰਧਿਤ ਮਹਾਂਪੁਰਖਾਂ ਨੇ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਸੰਤ ਬਾਬਾ ਸੁਰਜੀਤ ਸਿੰਘ ਨੂੰ ਸੰਤ ਸੇਵਕ ਜਥਾ ਬਹਿਰਾਮ ਸੰਪਰਦਾਇ ਮਸਤੂਆਣਾ ਸਾਹਿਬ ਦਾ ਪ੍ਰਧਾਨ ਬਣਾਇਆ ਹੈ।
ਇਸ ਮੌਕੇ ਸੱਚਖੰਡ ਸ੍ਰੀ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਦਰਸ਼ਨ ਸਿੰਘ, ਸੰਤ ਸੁਖਦੇਵ ਸਿੰਘ ਸਿਧਾਣਾ ਸਾਹਿਬ, ਸੰਤ ਤਰਲੋਕ ਸਿੰਘ ਲੱਡੇ ਵਾਲੇ, ਬਾਬਾ ਜੀਤ ਸਿੰਘ ਹਿੰਮਤਪੁਰਾ, ਬਾਬਾ ਜਗਰੂਪ ਸਿੰਘ ਕੱਟੂ, ਸਤਪਾਲ ਸਿੰਘ ਭੂਰੇ, ਬਾਬਾ ਮਨਪ੍ਰੀਤ ਸਿੰਘ ਕੁੱਪ ਕਲਾਂ, ਬਾਬਾ ਰਾਜਵਿੰਦਰ ਸਿੰਘ ਟਿੱਬਾ, ਡਾਕਟਰ ਗੁਰਮੇਲ ਸਿੰਘ ਬਹਾਦਰਪੁਰ, ਭੁਪਿੰਦਰ ਸਿੰਘ ਖਨਾਲ ਕਲਾਂ, ਹਰਭਜਨ ਸਿੰਘ ਚੇਅਰਮੈਨ, ਭੁਪਿੰਦਰ ਸਿੰਘ ਗਰੇਵਾਲ, ਗਮਦੂਰ ਸਿੰਘ ਬਹਾਦਰਪੁਰ, ਨਾਜਰ ਸਿੰਘ ਬਹਾਦਰਪੁਰ, ਦੀਦਾਰ ਸਿੰਘ, ਜਸਵੰਤ ਸਿੰਘ ਪੀ.ਟੀ ਮਾਸਟਰ, ਵੈਦ ਸੁਰਿੰਦਰਪਾਲ ਸਿੰਘ, ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ ਭੋਲਾ, ਸੁਖਵਿੰਦਰ ਸਿੰਘ, ਬਾਬਾ ਸੁਖਵਿੰਦਰ ਸਿੰਘ ਸੋਨੀ, ਭਾਈ ਕਰਮਜੀਤ ਸਿੰਘ, ਭਾਈ ਉਧਮ ਸਿੰਘ, ਭਾਈ ਜਸਪ੍ਰੀਤ ਸਿੰਘ, ਭਾਈ ਪ੍ਰਭਜੋਤ ਸਿੰਘ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਮੌਜ਼ੂਦ ਸੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …