Friday, November 22, 2024

ਲੌਂਗੋਵਾਲ ਵਿਖੇ ਫਰੀ ਆਯੁਰਵੈਦਿਕ ਚੈਕਅਪ ਕੈਂਪ ਦਾ ਆਯੋਜਨ

ਸੰਗਰੂਰ, 10 ਮਈ (ਜਗਸੀਰ ਲੌਂਗੋਵਾਲ) – ਅਯੁਰਵੈਦਿਕ ਵਿਭਾਗ ਸੰਗਰੂਰ ਵਲੋਂ ਡਾਇਰੈਕਟਰ ਡਾ. ਰਵੀ ਕੁਮਾਰ ਡੁਮੜਾ ਅਤੇ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਲੌਂਗੋਵਾਲ ਦੀ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਆਯੁਰਵੈਦਿਕ ਚੈਕਅਪ ਕੈਂਪ ਲਗਾਇਆ ਗਿਆ।ਇਸ ਕੈਂਪ ਦੌਰਾਨ ਡਾ. ਲਲਿਤ ਕਾਂਸਲ, ਡਾ. ਰੋਜ਼ੀ ਅਤੇ ਡਾ. ਅਮਨਦੀਪ ਭਾਰਤੀ ਦੁਆਰਾ ਜੋੜਾਂ ਦੇ ਦਰਦ, ਇਸਤਰੀ ਰੋਗ, ਚਮੜੀ, ਪੇਟ ਦੇ ਰੋਗ ਅਤੇ ਮੌਸਮੀ ਬਿਮਾਰੀਆਂ ਤੋਂ ਪੀੜ੍ਹਤ 200 ਤੋਂ ਵਧੇਰੇ ਮਰੀਜ਼ਾਂ ਦਾ ਚੈਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਵਿੱਚ ਦੌਰਾਨ ਮਰੀਜ਼ਾਂ ਦਾ ਬੀ.ਐਮ.ਡੀ (ਬੋਨ ਮਿਨਰਲ ਡੈਂਸਿਟੀ) ਟੈਸਟ ਬਿਲਕੁੱਲ ਮੁਫ਼ਤ ਕੀਤਾ ਗਿਆ।ਕੈਂਪ ਦਾ ਨਿਰੀਖਣ ਕਰਨ ਪਹੁੰਚੇ ਜਿਲ੍ਹਾ ਆਯੁਰਵੈਦਿਕ ਅਫਸਰ ਡਾ. ਰਮਨ ਖੰਨਾ ਅਤੇ ਸੁਪਰਡੈਂਟ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਮਰੀਜ਼ਾਂ ਨੂੰ ਪੰਜ ਦਿਨ ਦੀ ਦਵਾਈ ਮੁਹੱਈਆ ਕਰਵਾਈ ਗਈ ਹੈ ਅਤੇ ਉਸ `ਤੋ ਬਾਅਦ ਰੋਗੀ ਵਿਅਕਤੀ ਆਯਰੁਵੈਦਿਕ ਡਿਸਪੈਂਸਰੀ ਲੌਂਗੋਵਾਲ ਵਿਖੇ ਸਲਾਹ ਅਤੇ ਦਵਾਈ ਲੈ ਸਕਦਾ ਹੈ।ਸਿਕੰਦਰ ਸ਼ਰਮਾ, ਯੋਗੇਸ਼ ਸ਼ਰਮਾ ਤੇ ਕੁਲਵੀਰ ਸਿੰਘ ਉਪਪਵੈਦ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਇਸ ਮੌਕੇ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ, ਕੌਂਸਲਰ ਗੁਰਮੀਤ ਸਿੰਘ ਲੱਲੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕੈਂਪ ਵਿੱਚ ਆਏ ਸਮੂਹ ਮੁਲਾਜ਼ਮਾਂ ਦਾ ਸਨਮਾਨ ਵੀ ਕੀਤਾ ਗਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …