Monday, September 28, 2026

ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੋਹਲ ਨੂੰ ਨਿੱਘੀ ਵਿਦਾਇਗੀ

PPN0201201515

ਜਲੰਧਰ, 2 ਜਨਵਰੀ (ਪਨਵਦੀਪ ਸਿੰਘ ਭੰਡਾਲ/ਹਰਦੀਪ ਸਿੰਘ ਦਿਓਲ/ਪਰਮਿੰਦਰ ਸਿੰਘ)- ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਸ਼ਮੀਰ ਸਿੰਘ ਸੋਹਲ ਨੂੰ ਅੱਜ ਜ਼ਿਲ੍ਹਾ ਜਲੰਧਰ ਦੇ ਖੇਤੀ ਟੈਕਨੋਕਰੇਟਸ ਵੱਲੋਂ ਉਹਨਾਂ ਦੀ 34 ਸਾਲਾ ਕਿਸਾਨੀ ਸੇਵਾ ਤੋਂ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਅਪਣੀਆਂ ਖੇਤੀ ਪ੍ਰਸਾਰ ਸੇਵਾਵਾਂ ਸਦਕਾ ਸਮੂਹ ਜ਼ਿਲ੍ਹੇ ਦੇ ਖੇਤੀ ਟੈਕਨੋਕਰੇਟਸ ਨੇ ਨਿੱਘੀ ਵਿਦਾਇਗੀ ਦਿੰਦਿਆਂ ਕਿਹਾ ਕਿ ਡਾ. ਸੋਹਲ ਨੇ ਹਮੇਸ਼ਾਂ ਹੀ ਕਿਸਾਨ ਨੂੰ ਤਕਨੀਕੀ ਪੱਖੋਂ ਮਜ਼ਬੂਤ ਕਰਨ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਡਾ. ਪਰਮਜੀਤ ਸਿੰਘ ਜ਼ਿਲ੍ਹਾ ਕਿਸਾਨ ਸਿਖਲਾਈ ਅਫ਼ਸਰ ਨੇ ਡਾ. ਸੋਹਣ ਵੱਲੋਂ ਜ਼ਿਲ੍ਹਾ ਕਿਸਾਨ ਸਿਖਲਾਈ ਕੇਂਦਰ ਵਿਖੇ ਕਿਸਾਨ ਕੈਂਪਾਂ ਦੌਰਾਨ ਕਿਸਾਨਾਂ ਨੂੰ ਜਾਗਰੂਕ ਕਰਨ ਵਿਚ ਨਿਭਾਈ ਅਹਿਮ ਭੂਮਿਕਾ ਦੀ ਸੁਲਾਘਾ ਕੀਤੀ। ਇਸ ਮੌਕੇ ਤੇ ਡਾ. ਪ੍ਰਭਪਾਲ ਸਿੰਘ ਪ੍ਰੋਜੈਕਟ ਅਫ਼ਸਰ ਗੰਨਾ ਪੰਜਾਬ, ਡਾ. ਬਲਜਿੰਦਰ ਸਿੰਘ ਬਰਾੜ ਸਹਾਇਕ ਪੈਦਾ ਸੁਰਖਿਆ ਅਫ਼ਸਰ ਜਲੰਧਰ, ਡਾ. ਕੁਲਜੀਤ ਸਿੰਘ ਸਹਾਇਕ ਮੰਡੀਕਰਨ ਅਫ਼ਸਰ ਜਲੰਧਰ, ਡਾ. ਹਰਮੀਤ ਸਿੰਘ ਰਿਟਾਇਰਡ ਖੇਤੀਬਾੜੀ ਅਫ਼ਸਰ ਜਲੰਧਰ ਦੀ ਉਚੇਚੇ ਤੌਰ ਤੇ ਮੌਜੂਦ ਸਨ। ਇਸ ਮੌਕੇ ਵਿਦਾਇਗੀ ਪਾਰਟੀ ਵਿੱਚ ਡਾ. ਸੋਹਲ ਨੂੰ ਜ਼ਿਲ੍ਹਾ ਟੈਕਨੋਕਰੇਟਸ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪਰਿਵਾਰ ਸਮੇਤ ਸ਼ਾਮਿਲ ਹੋਏ ਡਾ. ਸੋਹਣ ਨੇ ਸਭ ਦਾ ਧੰਨਵਾਦ ਕਰਦਿਆ ਕਿਹਾ ਕਿ ਭਾਵੇਂ ਉਹ ਸੇਵਾਵਾਂ ਤੇ ਭਾਰ ਮੁਕਤ ਹੋ ਗਏ ਹਨ ਪਰ ਉਹ ਹਮੇਸ਼ਾਂ ਕਿਸਾਨ ਹਿੱਤ ਵਿੱਚ ਆਪਣਾ ਤਰੀਕਾ ਗਿਆਨ ਕਿਸਾਨਾਂ ਨਾਲ ਸਾਂਝਾ ਕਰਦੇ ਰਹਿਣਗੇ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply