Friday, September 11, 2026

ਸਮੂਹ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਯਾਦ ‘ਚ ਪਿੰਡ ਦਸ਼ਮੇਸ਼ ਨਗਰ ਵਿਖੇ ਧਾਰਮਿਕ ਦੀਵਾਨ ਸਜਾਏ

PPN0201201517

ਜੰਡਿਆਲਾ ਗੁਰੂ, 2 ਜਨਵਰੀ (ਹਰਿੰਦਰਪਾਲ ਸਿੰਘ) – ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਰ ਕਿਰਪਾ ਸਦਕਾ ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੋਰ ਅਤੇ ਸਮੂਹ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਯਾਦ ਵਿਚ ਪਿੰਡ ਦਸ਼ਮੇਸ਼ ਨਗਰ ਨੇੜੇ ਗਹਿਰੀ ਮੰਡੀ ਜੰਡਿਆਲਾ ਗੁਰੂ ਤਪ ਅਸਥਾਨ ਸ੍ਰੀਮਾਨ ਸੰਤ ਬਾਬਾ ਹਾਕਮ ਸਿੰਘ ਜੀ ਕੁੱਲੀ ਵਾਲੇ, ਸ੍ਰੀ ਮਾਨ ਪੰਡਤ ਹਰਦਿੱਤ ਸਿੰਘ ਜੀ ਦੇ ਅਸਥਾਨ ਤੇ 29 ਤੋਂ 31 ਦਸੰਬਰ ਤੱਕ ਧਾਰਮਿਕ ਦੀਵਾਨ ਸਜਾਏ ਗਏ।ਇਸ ਮੋਕੇ ਸਿੱਖ ਕੋਮ ਦੇ ਮਹਾਨ ਮਹਾਂਪੁਰਸ਼ ਸੰਤ ਬਾਬਾ ਭੁਪਿੰਦਰ ਸਿੰਘ ਜੀ ਜਰਗ ਰਾੜਾ ਸਾਹਿਬ ਵਾਲੇ, ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ, ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ, ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਸੰਤ ਬਾਬਾ ਹਰਦੇਵ ਸਿੰਘ ਜੀ ਲੋਹਲੂ ਵਾਲੇ, ਸੰਤ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਵਾਲੇ, ਸੰਤ ਬਾਬਾ ਸਰਬਜੀਤ ਸਿੰਘ ਰਾੜਾ ਸਾਹਿਬ ਸੰਧੂਆ ਵਾਲੇ, ਸੰਤ ਬਾਬਾ ਪਿਆਰਾ ਸਿੰਘ ਜੀ ਸਿਰਥੱਲੇ ਵਾਲੇ, ਸੰਤ ਬਾਬਾ ਹਰਵਿੰਦਰ ਸਿੰਘ ਰੋਹਲੀ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ, ਸੰਤ ਬਾਬਾ ਮੇਜਰ ਸਿੰਘ ਚਮਕੋਰ ਸਾਹਿਬ, ਸੰਤ ਬਾਬਾ ਅਜੇ ਸਿੰਘ ਜੀ ਸ਼ਾਸ਼ਤਰੀ, ਗਿਆਨੀ ਧਰਮਵੀਰ ਸਿੰਘ ਲੁਧਿਆਨੇ ਵਾਲੇ, ਢਾਡੀ ਗਿਆਨੀ ਗੁਰਬਖਸ਼ ਸਿੰਘ ਅਲਬੇਲਾ, ਢਾਡੀ ਬੀਬੀ ਬਲਵਿੰਦਰ ਕੋਰ, ਰਣਜੀਤ ਸਿੰਘ ਰਾਗੀ, ਰਾਗੀ ਗੁਰਵਿੰਦਰ ਸਿੰਘ ਪਹੁੰਚੇ ਹੋਏ ਸਨ। ਕਲ੍ਹ 31 ਦਸੰਬਰ ਨੂੰ ਰਾਤ 1-00 ਵਜੇ ਤੱਕ ਚੱਲੇ ਸਮਾਗਮ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚੀਆ ਹੋਈਆ ਸਨ। ਸਾਰਾ ਪ੍ਰੋਗ੍ਰਾਮ ਸੰਤ ਬਾਬਾ ਹਾਕਮ ਸਿੰਘ ਜੀ, ਪੰਡਤ ਬਾਬਾ ਹਰਦਿੱਤ ਸਿੰਘ ਜੀ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਅਤੇ ਬਾਬਾ ਗੁਰਬਖਸ਼ ਸਿੰਘ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਹੋਇਆ।ਸਾਰੇ ਸਮਾਗਮਾ ਦੋਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply