ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਹਲਕਾ ਰਾਜਾਸਾਂਸੀ ਅਤੇ ਅਟਾਰੀ ਵਿਖੇ ਕਾਂਗਰਸ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨਾਲ ਮੁਲਾਕਾਤ ਕੀਤੀ।ਉਹਨਾਂ ਨੇ ਇਲਾਕੇ ਵਿੱਚ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਤਰਸੇਮ ਸਿੰਘ ਡੀ.ਸੀ ਦੀ ਅਗਵਾਈ ਵਿੱਚ ਚੋਣ ਰੈਲੀਆਂ ਵੀ ਕੀਤੀਆਂ।ਇਹਨਾਂ ਵਿੱਚ ਵੱਡੀ ਗਿਣਤੀ ਪਹੁੰਚੇ ਲੋਕਾਂ ਵਿੱਚ ਕਾਂਗਰਸ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਸੀ।
ਦਿਲਰਾਜ ਸਰਕਾਰੀਆ ਅਤੇ ਤਰਸੇਮ ਸਿੰਘ ਡੀ.ਸੀ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਔਜਲਾ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।ਗੁਰਜੀਤ ਸਿੰਘ ਔਜਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੇ ਸਭ ਤੋਂ ਵੱਧ ਧੱਕਾ ਕਿਸਾਨਾਂ ਨਾਲ ਕੀਤਾ ਹੈ।ਪਹਿਲਾਂ ਵੀ ਸਾਲ ਭਰ ਕਿਸਾਨ ਸੜਕਾਂ ਤੇ ਰੁਲਦੇ ਰਹੇ ਅਤੇ ਮੰਡਿਆਂ ‘ਚ ਨਾ ਰੁਲਣ ਲਈ ਹੱਕ ਮੰਗਦੇ ਰਹੇ।ਹੁਣ ਫਿਰ ਕਿਸਾਨਾਂ ਨੂੰ ਸੜਕਾਂ ‘ਤੇ ਬੈਠਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਕਈ ਕਿਸਾਨਾਂ ਦੀ ਇਹਨਾਂ ਸੰਘਰਸ਼ਾਂ ਦੌਰਾਨ ਮੌਤ ਹੋ ਗਈ, ਲੇਕਿਨ ਪ੍ਰਧਾਨ ਮੰਤਰੀ ਨੇ ਇੱਕ ਵਾਰ ਵੀ ਉਹਨਾਂ ਦਾ ਦੁੱਖ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ।ਉਹਨਾਂ ਨੇ ਕਿਹਾ ਕਿ ਉਹ ਖੁੱਦ ਇੱਕ ਕਿਸਾਨ ਹਨ ਅਤੇ ਕਿਸਾਨਾਂ ਦਾ ਦਰਦ ਸਮਝ ਸਮਝਦੇ ਹਨ।ਇਸੇ ਲਈ ਐਮ.ਐਸ.ਪੀ ਗਾਰੰਟੀ ਕਾਨੂੰਨ ਨੂੰ ਲਿਆਉਣ ਦਾ ਮੁੱਦਾ ਕਾੰਗਰਸ ਨੇ ਸਭ ਤੋਂ ਪਹਿਲਾਂ ਆਪਣੇ ਮੈਨੀਫੈਸਟੋ ‘ਚ ਪਾਇਆ ਹੈ ਅਤੇ ਇਸ ਨੂੰ ਪੂਰਾ ਵੀ ਕੀਤਾ ਜਾਏਗਾ।
ਇਸ ਸਮੇਂ ਹੋਰਨਾ ਤੋਂ ਇਲਾਵਾ ਦਿਲਰਾਜ ਸਿੰਘ ਸਰਕਾਰੀਆ ਜਸਪਾਲ ਭੱਟੀ ਪ੍ਰਧਾਨ ਕਾਂਗਰਸ ਪਾਰਟੀ ਇੰਦਰਪਾਲ ਸਿੰਘ ਲਾਲੀ ਸਾਬਕਾ ਪ੍ਰਧਾਨ, ਦਿਆਲ ਸਿੰਘ ਸਾਬਕਾ ਪ੍ਰਧਾਨ, ਹਰਮਨ ਸਿੱਧੂ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਗੁਰਜੀਤ ਔਜਲਾ ਦੇ ਮਾਤਾ ਸ਼੍ਰੀਮਤੀ ਜਗੀਰ ਕੌਰ, ਹਰਜੀਤ ਸਿੰਘ ਕੌਂਸਲਰ, ਪਰਮਪਾਲ ਸਿੰਘ ਕੌਂਸਲਰ, ਰਵੀ ਟੰਡਨ ਕੌਂਸਲਰ, ਲਵ ਗੁਜਰ ਪ੍ਰਧਾਨ, ਲਖਵਿੰਦਰ ਸਿੰਘ ਝੰਜੋਟੀ, ਬਲਹਾਰ ਸਿੰਘ ਤੋਲਾ ਨੰਗਲ ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਲ ਸਨ।
Check Also
ਸੂਬੇ ਦਾ ਵਿਕਾਸ ਕਰਨਾ ਮੇਰੀ ਪਹਿਲੀ ਤਰਜ਼ੀਹ – ਡਾ. ਰਵਜੋਤ ਸਿੰਘ
ਵਾਲਡ ਸਿਟੀ ਦੇ ਸੀਵਰੇਜ ਨੂੰ ਬਦਲਣ ਦੀ ਬਣਾਓ ਤਜਵੀਜ਼ ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – …