
ਅੰਮ੍ਰਿਤਸਰ, 2 ਜਨਵਰੀ (ਸਾਜਨ) – ਨਵੇਂ ਸਾਲ ਦੇ ਮੌਕੇ ‘ਤੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਾਂ ਭਗਵਤੀ ਭਗਤ ਮੰਦਰ ਨੀਵੀਂ ਗਲੀ ਸ਼ੇਰਾਂ ਵਾਲਾ ਗੇਟ ਵਿਖੇ ਪਰਮ-ਪੂਜਯ ਗੁਰੂਦੇਵ ਭਗਤ ਮੋਹਨ ਲਾਲ ਮਹਾਰਾਜ ਅਗਵਾਈ ‘ਚ ਮਹਾਂਮਾਈ ਦਾ ਜਾਰਰਣ ਬੜੀ ਧੂਮਧਾਮ ਨਾਲ ਕਰਵਾਇਆ ਗਿਆ।ਜਿਸ ਵਿੱਚ ਵਾਰਡ ਨੰ.25 ਦੇ ਕੋਂਸਲਰ ਜਰਨੈਲ ਸਿੰਘ ਢੋਟ, ਸਾਬਕਾ ਐਮਐਲਏ ਜੁਗਲ ਕਿਸ਼ੋਰ ਸ਼ਰਮਾ, ਕਾਂਗਰਸੀ ਨੇਤਾ ਦਿਨੇਸ਼ ਬੱਸੀ, ਗੁਰਪ੍ਰਤਾਪ ਸਿੰਘ ਬੁੱਗਾ ਨੇ ਪਹੁੰਚ ਕੇ ਮਹਾਂਮਾਈ ਦੇ ਚਰਨਾਂ ਵਿੱਚ ਹਾਜਰੀਆਂ ਭਰੀਆਂ।ਭਾਰੀ ਇੱਕਠ ਵਿੱਚ ਸੰਗਤਾਂ ਨੇ ਪਹੁੰਚ ਕੇ ਨਵੇਂ ਸਾਲ ਮੌਕੇ ਮਹਾਂਮਾਈ ਦੇ ਚਰਨਾਂ ਵਿੱਚ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ।ਵੱਖ-ਵੱਖ ਭਜਨ ਮੰਡਲੀਆਂ ਨੇ ਭਜਨਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ।ਇਸ ਮੌਕੇ ਭਗਤ ਮੋਹਨ ਲਾਲ ਮਹਾਰਾਜ ਨੇ ਗੱਲਬਾਤ ਕਰਦਿਆ ਕਿਹਾ ਕਿ ਨਵਾਂ ਸਾਲ ਹਰ ਕਿਸੇ ਲਈ ਖੂਸ਼ੀਆਂ ਭਰਿਆ ਰਹੇ ਅਤੇ ਮਹਾਂਮਾਈ ਹਰ ਕਿਸੇ ਦੀ ਮੂਰਾਦ ਪੁਰੀ ਕਰੇ।ਇਸ ਮੌਕੇ ਲੰਗਰ ਅਟੂਟ ਵਰਤਾਇਆ ਗਿਆ ।ਇਸ ਮੌਕੇ ਡਾ.ਸੰਜੇ ਚੌਧਰੀ, ਸਤਵਿੰਦਰ ਸਿੰਘ (ਲੱਕੀ), ਜਣਕ ਰਾਜ, ਅਸ਼ੀਸ਼, ਅਮੀਤ ਜੈਨ, ਲੱਕੀ ਮਹਾਜਨ, ਗੁਲਸ਼ਨ ਕੁਮਾਰ, ਹਰਜੀਤ ਸਿੰਘ, ਵਿਕਾਸ ਕੁਮਾਰ, ਵਿਸ਼ਾਲ ਕੁਮਾਰ, ਪ੍ਰਿੰਸ, ਚੰਦਨ, ਸਾਜਨ ਕੁਮਾਰ,ਗੁਰਪ੍ਰੀਤ ਸਿੰਘ, ਸੰਜੇ, ਜੱਟ ਆਦਿ ਹਾਜਰ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media