ਹਲਕਾ ਵਿਧਾਇਕ ਬੁਲਾਰੀਆ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ)- ਪੁਰਾਤਨ ਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਜਿੱਥੇ ਅਜੇ ਤੱਕ ਕੋਈ ਬੈਂਕ ਨਹੀਂ ਸੀ, ਉਥੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਆਪਣੀ ਬਰਾਂਚ ਦਾ ਉਦਘਾਟਨ ਅੱਜ ਕੀਤਾ ਗਿਆ। ਇਸ ਮੌਕੇ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਲਕਾ ਦੱਖਣੀ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸz: ਇੰਦਰਬੀਰ ਸਿੰਘ ਬੁਲਾਰੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਬੈਂਕ ਦਾ ਸ਼ੁੱਭ ਅਰੰਭ ਸz: ਬੁਲਾਰੀਆ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਕੀਤਾ ਗਿਆ। ਰਿਬਨ ਕੱਟ ਕੇ ਉਦਘਾਟਨ ਉਪਰੰਤ ਸz: ਬੁਲਾਰੀਆ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਪੁਰਜੋਰ ਮੰਗ ਅਤੇ ਲੋੜਾਂ ਨੂੰ ਮੁੱਖ ਰੱਖਦਿਆਂ ਇਹ ਬੈਂਕ ਖੁਲਵਾਇਆ ਗਿਆ ਹੈ, ਜਿਸ ਨਾਲ ਜਿੱਥੇ ਪਿੰਡ ਵਾਸੀਆਂ ਲਈ ਬੈਂਕ ਦਾ ਕੰਮ-ਕਾਜ ਸੁਖਾਲਾ ਹੋਵੇਗਾ ਉਥੇ ਹਰ ਤਰ੍ਹਾਂ ਦੇ ਰਿਟਾਇਰਡ ਸਰਕਾਰੀ, ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਰਾਂ ਨੂੰ ਵੀ ਲਾਭ ਮਿਲੇਗਾ।ਇਸ ਮੌਕੇ ਸਾਬਕਾ ਕੌਂਸਲਰ ਤੇ ਅਕਾਲੀ ਆਗੂ ਸੁਖਵਿੰਦਰ ਸਿੰਘ ਮਾਹਲ, ਲੋਕਲ ਗੁਰਦੁਆਰਾ ਕਮੇਟੀ ਗੁ: ਅਟਾਰੀ ਸਾਹਿਬ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ, ਬਲਵਿੰਦਰ ਸਿੰਘ, ਰੀਜ਼ਨਲ ਮੈਨੇਜਰ ਵਿਨੇ ਮਹਾਜਨ, ਚੀਫ ਮੈਨੇਜਰ ਪਰਮਿੰਦਰ ਸਿੰਘ, ਦੀਦਾਰ ਸਿੰਘ ਦੋਬੁਰਜੀ, ਅਕਾਲੀ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ, ਮੁਖਤਿਆਰ ਸਿੰਘ ਖਾਲਸਾ, ਮਗਵਿੰਦਰ ਸਿੰਘ ਸੈਕਟਰੀ, ਇੰਦਰਜੀਤ ਸਿੰਘ ਨੰਬਰਦਾਰ, ਮੈਨੇਜਰ ਜੋਬਨਜੀਤ ਸਿੰਘ, ਲਖਵਿੰਦਰ ਸਿੰਘ ਡੀ.ਐਫ.ਐਸ.ਓ., ਹਰਚੰਦ ਸਿੰਘ ਮਾਹਲ, ਗੁਰਦੇਵ ਸਿੰਘ, ਸਵਰਨ ਸਿੰਘ, ਸੁਰਿੰਦਰਪਾਲ ਸਿੰਘ ਕਾਹਲੋਂ, ਸਾਬਕਾ ਕੌਂਸਲਰ ਗੁਰਮੇਜ ਸਿੰਘ ਬੱਬੀ, ਹਰਦੀਪ ਸਿੰਘ, ਸਵਰਨ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media