
ਨਵੀਂ ਦਿੱਲੀ, 3 ਜਨਵਰੀ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਣ ਰਿੱਜੁ ਨਾਲ ਮੁਲਾਕਾਤ ਕਰਦੇ ਹੋਏ ਨਵੇਂ ਸਾਲ ਦੀ ਵਧਾਈ ਦਿੱਤੀ। ਚੰਢੋਕ ਨੇ ਦੇਸ਼ ਦੀ ਸੁਰੱਖਿਆਂ ਵਿਵਸਥਾ ਨੂੰ ਪੁਖਤਾ ਬਨਾਉਣ ਵਾਸਤੇ ਕਿਰਣ ਰਿੱਜੁ ਵੱਲੋਂ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।ਨਕਸਲਵਾਦੀ, ਅੱਤਵਾਦੀ ਅਤੇ ਗੁਆਂਡੀ ਮੁਲਕਾ ਵੱਲੋਂ ਦੇਸ਼ ਦੇ ਅਮਨ ਚੈਨ ਨੂੰ ਠੇਸ ਪਹੁੰਚਾਉਣ ਵਾਸਤੇ ਹੋ ਰਹੀਆਂ ਸਰਗਰਮੀਆਂ ਖਿਲਾਫ ਠੋਸ ਜਵਾਬ ਸਰਕਾਰ ਵੱਲੋਂ ਦੇਣ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਵੀ ਚੰਢੋਕ ਨੇ ਚੰਗਾ ਕਦਮ ਐਲਾਨਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media