Thursday, May 29, 2025
Breaking News

ਮਾਤਾ ਸ਼ਾਂਤੀ ਦੇਵੀ ਨੂੰ ਭੇਂਟ ਕੀਤੀਆਂ ਸ਼ਰਧਾਂਜਲੀਆਂ

ਸੰਗਰੂਰ, 5 ਜੂਨ (ਜਗਸੀਰ ਲੌਂਗੋਵਾਲ) – ਇਲਾਕੇ ਦੇ ਉੱਘੇ ਸਮਾਜ ਸੇਵਕ, ਮਾਰਕੀਟ ਕਮੇਟੀ ਚੀਮਾਂ ਮੰਡੀ ਦੇ ਵਾਈਸ ਚੇਅਰਮੈਨ ਅਸ਼ੋਕ ਕੁਮਾਰ ਬਬਲੀ ਤੇ ਰਾਜ ਕੁਮਾਰ ਦੇ ਮਾਤਾ ਅਤੇ ਕੌਂਸਲਰ ਰੀਨਾ ਰਾਣੀ ਦੀ ਸੱਸ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਹਨਾ ਨਮਿਤ ਸ੍ਰੀ ਗੁਰੜ ਪੁਰਾਣ ਜੀ ਦੇ ਪਾਠਾਂ ਦੇ ਭੋਗ ਅੱਜ ਸਥਾਨਕ ਪੱਤੀ ਸੁਨਾਮੀ ਦੇ ਸ੍ਰੀ ਸ਼ਿਵ ਮੰਦਰ ਵਿਖੇ ਪਾਏ ਗਏ।
ਕਾਂਗਰਸ ਦੇ ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਗੁਰਤੇਗ ਸਿੰਘ ਲੌਂਗੋਵਾਲ, ਆਪ ਦੇ ਸੀਨੀਅਰ ਆਗੂ ਸਰਪੰਚ ਬਲਵਿੰਦਰ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ, ਆਪ ਦੇ ਨੌਜਵਾਨ ਨੇਤਾ ਕਮਲ ਸਿੰਘ ਬਰਾੜ, ਨਗਰ ਕੌਂਸਲ ਲੌਂਗਵਾਲ ਦੇ ਪ੍ਰਧਾਨ ਸ੍ਰੀਮਤੀ ਪਰਮਿੰਦਰ ਕੌਰ ਬਰਾੜ, ਨਗਰ ਕੌਂਸਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਂਸਲਰ ਬਲਵਿੰਦਰ ਸਿੰਘ ਕਾਲਾ, ਕੌਂਸਲਰ ਗੁਰਮੀਤ ਸਿੰਘ ਫੌਜੀ, ਕੌਂਸਲਰ ਸ੍ਰੀਮਤੀ ਸੁਸ਼ਮਾ ਰਾਣੀ, ਕੌਂਸਲਰ ਬਲਵਿੰਦਰ ਸਿੰਘ ਸਿੱਧੂ, ਕੌਂਸਲਰ ਸ੍ਰੀਮਤੀ ਬਲਜਿੰਦਰ ਕੌਰ, ਕੌਂਸਲਰ ਜਗਜੀਤ ਸਿੰਘ ਕਾਲਾ, ਕੌਂਸਲਰ ਰੀਤੂ ਰਾਣੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜ਼ੂਦਾ ਕੌਂਸਲਰ ਮੇਲਾ ਸਿੰਘ ਸੂਬੇਦਾਰ, ਕੌਂਸਲਰ ਨਸੀਬ ਕੌਰ ਚੋਟੀਆਂ, ਕਾਂਗਰਸੀ ਆਗੂ ਗੁਰਮੇਲ ਸਿੰਘ ਚੋਟੀਆਂ, ਸੀਨੀਅਰ ਕਾਂਗਰਸੀ ਆਗੂ ਬੁੱਧਰਾਮ ਗਰਗ, ਸੀਨੀਅਰ ਬੀਜੇਪੀ ਆਗੂ ਵਿਜੈ ਕੁਮਾਰ ਗੋਇਲ, ਬਬਲੂ ਸਿੰਗਲਾ ਆਪ ਦੇ ਸੀਨੀਅਰ ਆਗੂ ਸਿਸ਼ਨਪਾਲ ਗਰਗ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਬਬਲਾ, ਲੀਲਾ ਰਾਮ, ਮੰਗਤ ਰਾਮ ਮੰਗੂ, ਕਾਂਗਰਸੀ ਆਗੂ ਰਮੇਸ਼ ਕੁਮਾਰ, ਅੰਮ੍ਰਿਤਪਾਲ ਸਿੰਗਲਾ, ਸਮਾਜ ਸੇਵਕ ਭੀਮ ਸੈਨ, ਸਮਾਜ ਸੇਵੀ ਸੰਜੇ ਸੈਨ, ਕਾਲਾ ਰਾਮ ਮਿੱਤਲ, ਰਾਕੇਸ਼ ਕੁਮਾਰ, ਸੰਜੇ ਜੈਨ ਆਦਿ ਨੇ ਮਾਤਾ ਸ਼ਾਂਤੀ ਦੇਵੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਮੌਕੇ ਪੰਜਾਬ ਦੇ ਕੈਬਿਨਟ ਮੰਤਰੀ ਅਮਨ ਅਰੋੜਾ, ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਸੁਨਾਮ ਇੰਚਾਰਜ ਬਾਬੂ ਰਜਿੰਦਰ ਦੀਪਾ, ਡੇਰਾ ਬਾਬਾ ਰਾਧਕਾ ਦਾਸ ਲੌਂਗੋਵਾਲ ਦੇ ਮਹੰਤ ਬਾਬਾ ਹੀਰਾ ਦਾਸ ਜੀ,ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਲੌਂਗੋਵਾਲ,ਅਗਰਵਾਲ ਸਭਾ ਲੌਂਗੋਵਾਲ, ਮਹਿਲਾ ਅਗਰਵਾਲ ਸਭਾ ਲੌਂਗੋਵਾਲ, ਵਪਾਰ ਮੰਡਲ ਲੌਂਗੋਵਾਲ, ਸ਼੍ਰੀ ਸ਼ਿਵ ਮੰਦਰ ਕਮੇਟੀ ਪੱਤੀ ਸੁਨਾਮੀ, ਸ੍ਰੀ ਦੁਰਗਾ ਮੰਦਰ ਕਮੇਟੀ ਲੌਂਗਵਾਲ, ਸ੍ਰੀ ਮੰਦਰ ਕਮੇਟੀ ਪੱਤੀ ਗਾਹੂ, ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਪੱਤੀ ਸੁਨਾਮੀ, ਸ਼੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਪੱਤੀ ਗਾਹੂ, ਰਾਮਬਾਗ ਕਮੇਟੀ ਪੱਤੀ ਗਾਹੂ, ਸੈਲਰ ਯੂਨੀਅਨ ਲੌਂਗੋਵਾਲ, ਆੜਤੀਆ ਐਸੋਸੀਏਸ਼ਨ ਲੌਂਗੋਵਾਲ, ਮਾਰਕੀਟ ਕਮੇਟੀ ਚੀਮਾ ਮੰਡੀ, ਸ੍ਰੀ ਹਨੁਮਾਨ ਮੰਦਰ ਕਮੇਟੀ ਲੌਂਗੋਵਾਲ, ਭੱਠਾ ਐਸੋਸੀਏਸ਼ਨ ਲੌਂਗੋਵਾਲ, ਮਾਤਾ ਨੈਣਾ ਦੇਵੀ ਲੰਗਰ ਕਮੇਟੀ ਲੌਂਗੋਵਾਲ, ਬ੍ਰਹਮ ਕੁਮਾਰੀ ਆਸ਼ਰਮ ਲੌਂਗੋਵਾਲ, ਰਾਧਾ ਸੁਆਮੀ ਡੇਰਾ ਬਰਾਂਚ ਲੌਂਗੋਵਾਲ, ਜੈਨ ਮੰਦਰ ਕਮੇਟੀ ਬਾਈ ਪੰਥੀ, ਜੈਨ ਮੰਦਰ ਕਮੇਟੀ 13 ਪੰਥੀ ਆਦਿ ਨੇ ਸੋਗ ਮਤੇ ਭੇਜ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …