ਸੰਗਰੂਰ, 5 ਜੂਨ (ਜਗਸੀਰ ਲੌਂਗੋਵਾਲ) – ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਹਮਸਫ਼ਰ ਸਰਦਾਰਨੀ ਮਨਜੀਤ ਕੌਰ ਦੇ ਬੇਵਕਤ ਚਲਾਣੇੇ ‘ਤੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਕ੍ਰਿਸ਼ਨ ਸਿੰਘ, ਸੀਤਾ ਰਾਮ ਬਾਲਦ ਕਲਾਂ ਨੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨਾਂ ਕਿਹਾ ਕਿ ਮਨਜੀਤ ਕੌਰ ਸੇਵਾ ਮੁਕਤ ਅਧਿਆਪਕਾ ਬਹੁਤ ਹੀ ਜਿੰਮੇਵਾਰ ਤੇ ਸੁਹਿਰਦ ਸੁਭਾਅ ਦੇ ਸਨ।ਪਰਿਵਾਰ ਅਨੁਸਾਰ ਉਨ੍ਹਾਂ ਨਮਿਤ ਅੰਤਿਮ ਅਰਦਾਸ 9 ਜੂਨ ਨੂੰ 12.00 ਤੋਂ 1.00 ਵਜੇ ਜੋਤੀ ਸਰੂਪ ਗੁਰੂਘਰ ਨਾਭਾ ਗੇਟ ਸੰਗਰੂਰ ਵਿਖੇ ਹੋਵੇਗੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …