ਸੰਗਰੂਰ, 6 ਜੂਨ (ਜਗਸੀਰ ਲੌਂਗੋਵਾਲ) – 14 ਪੰਜਾਬ ਬਟਾਲੀਅਨ ਐਨ.ਸੀ.ਸੀ ਨਾਭਾ ਵਲੋਂ ਐਨ.ਸੀ.ਸੀ ਦਾ ਸਲਾਨਾਂ 10 ਰੋਜ਼ਾ ਟਰੇਨਿੰਗ ਕੈਂਪ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ (ਡੀਮਡ ਯੂਨੀਵਰਸਿਟੀ) ਵਿਖੇ 3 ਤੋਂ 12 ਜੂਨ ਤੱਕ ਕਮਾਂਡਿੰਗ ਅਫਸਰ ਕਰਨਲ ਸੰਜੇ ਸਿੰਘ ਦੀ ਅਗਵਾਈ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਲਗਭਗ 450 ਕੈਡਿਟਾਂ (ਲੜਕੇ/ਲੜਕਿਆਂ) ਨੂੰ ਸੂਬੇਦਾਰ ਬਲਵਿੰਦਰ ਸਿੰਘ, ਹਵਲਦਾਰ ਗਗਨਦੀਪ ਸਿੰਘ, ਹਵਾਲਦਾਰ ਸੁਖਦੀਪ ਸਿੰਘ, ਹਵਾਲਦਾਰ ਸੰਦੀਪ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਬਾਖੂਬੀ ਸਿਖਲਾਈ ਦਿੱਤੀ ਜਾ ਰਹੀ ਹੈ।ਜਿਸ ਦਾ ਨਿਰੀਖਣ ਕਰਨ ਲਈ ਪਟਿਆਲਾ ਗਰੁੱਪ ਦੇ ਕਮਾਂਡਰ ਬ੍ਰਿਗੇਡੀਅਰ ਰਾਹੁਲ ਗੁਪਤਾ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ।ਕੈਂਪ ਦੀਆਂ ਬਾਕੀ ਗਤੀਵਿਧੀਆਂ ਵਿੱਚ ਕੈਡਿਟਾਂ ਨੂੰ 0.22 ਰਾਇਫਲ ਦੀ ਟੈਕਨੀਕਲ ਜਾਣਕਾਰੀ/ ਖੋਲਣਾ-ਜੋੜਣਾ, ਇੰਡੀਕੈਸ਼ਨ ਆਫ ਲੈਂਡ ਮਾਰਕ, ਕੰਨਵੇਸ਼ਨਲ ਸਾਇਨਮੈਂਪ ਦੀ ਜਾਣਕਾਰੀ, ਡਿਜੈਸਟਰ ਮੈਨੇਜ਼ਮੈਂਟ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।ਕੈਡਿਟਾਂ ਦੇ ਬਹੁਪੱਖੀ ਵਿਕਾਸ ਲਈ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਹਨਾਂ ਤੋਂ ਇਲਾਵਾ ਵਲਡ ਇਨਵੈਮੈਂਡ ਡੇਅ ‘ਤੇ ਕੁਇਜ਼ ਮੁਕਾਬਲੇ (ਪ੍ਰਸ਼ਨ ਮੁਕਾਬਲੇ), ਵਾਤਾਵਰਨ ਸਬੰਧੀ ਸੈਮੀਨਾਰ, ਵਾਤਾਵਰਨ ਨੂੰ ਸਾਫ ਰੱਖਣ ਲਈ ਸਹੁੰ ਚੁੱਕ ਸਮਾਗਮ ਵੀ ਕਰਵਾਇਆ ਗਿਆ।ਇਸ ਨਾਲ ਕੈਡਿਟਾਂ ਦੇ ਮਨੋਬਲ ਵਿੱਚ ਕਾਫੀ ਵਾਧਾ ਹੋਇਆ, ਪ੍ਰਸ਼ਨ ਮੁਕਾਬਲੇ ਵਿੱਚ ਹਿੱਸਾ ਲੈ ਕੇ ਕੈਡਿਟਾਂ ਨੇ ਆਪਣੇ ਗਿਆਨ ਵਿੱਚ ਵਾਧਾ ਕੀਤਾ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …