ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ 1 ਜੂਨ 2024 ਤੋਂ ਸ਼ੁਰੂ ਹੋਇਆ 11ਵਾਂ ਸਮਰ ਆਰਟ
ਫੈਸਟੀਵਲ-2024 ਇਸ ਮਹੀਨੇ ਦੇ ਅਖੀਰ ਤੱਕ ਚੱਲੇਗਾ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਪੀ.ਐਸ ਗਰੋਵਰ ਨੇ ਦੱਸਿਆ ਕਿ ਇਸ ਫੈਸਟੀਵਲ ਤਹਿਤ ਅੱਜ `ਅਫੋਰਡਏਬਲ ਆਰਟ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਦੀ ਚੇਅਰਪਰਸਨ ਗੁਰਜੀਤ ਕੌਰ ਵਲੋਂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਬਹੁਤ ਹੀ ਖੂਬਸੂਰਤ ਪੇਂਟਿੰਗਾਂ ਬੜੇ ਹੀ ਘੱਟ ਰੇਟ ‘ਤੇ ਲਗਾਈਆਂ ਗਈਆਂ ਹਨ, ਜੋ ਕਿ ਹਰ ਕੋਈ ਆਪਣੀ ਪਸੰਦੀਦਾ ਪੇਂਟਿੰਗ ਖਰੀਦ ਸਕੇ।ਇਹ ਪ੍ਰਦਰਸ਼ਨੀ 18 ਜੂਨ ਤੱਕ ਚੱਲੇਗੀ।ਇਸ ਦੇ ਨਾਲ ਅੱਜ ਰੰਗੋਲੀ ਡੈਮੋ ਵੀ ਲਗਾਈ ਗਈ।ਜਿਸ ਵਿੱਚ ਦੱਸਿਆ ਗਿਆ ਕਿ ਰੰਗੋਲੀ ਕਿਵਂੇ ਬਣਾਈ ਜਾਵੇ।ਇਸ ਦੀ ਸਿਖਲਾਈ ਧਰਮਿੰਦਰ ਸ਼ਰਮਾ ਅਤੇ ਅਤੁੱਲ ਮੱਟੂ ਵਲੋਂ ਦਿੱਤੀ ਗਈ।ਸਮਰ ਆਰਟ ਕੈਂਪ ਵਿੱਚ ਸ਼ਾਮਲ ਵਿਦਿਆਰਥੀਆਂ ਅਤੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।
ਇਸ ਮੌਕੇ ਫਿਲਮੀ ਆਰਟਿਸਟ ਅਰਵਿੰਦਰ ਭੱਟੀ, ਤਜਿੰਦਰ ਕੌਰ ਛੀਨਾ, ਆਰਟ ਗੈਲਰੀ ਦੇ ਵਿਜ਼ੁੁਅਲ ਆਰਟ ਸੈਕਟਰੀ ਸੁਖਪਾਲ ਸਿੰਘ, ਨਰਿੰਦਰ ਸਿੰਘ ਬੁੱਤਤਰਾਸ਼, ਨਰਿੰਦਰਜੀਤ ਸਿੰਘ ਅਰਕੀਟੈਕਟ, ਕੁਲਵੰਤ ਸਿੰਘ ਗਿੱਲ, ਸੰਜੇ ਕੁਮਾਰ ਕੈਲੀਗ੍ਰਾਫਰ, ਨਰਿੰਦਰ ਨਾਥ ਕਪੂਰ, ਧਰਮਿੰਦਰ ਸ਼ਰਮਾ ਅਤੇ ਸ਼ਹਿਰ ਦੇ ਪਤਵੰਤੇ ਮੌਜ਼ੂਦ ਰਹੇ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media