Wednesday, April 15, 2026

ਮੋਨਸੂਨ ਦੀ ਆਮਦ ‘ਤੇ ਪੋਦੇ ਲਗਾਉਣ ਦਾ ਆਗਾਜ਼

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹਦੂਦ ਅੰਦਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਮੌਨਸੂਨ ਦੌਰਾਨ ਦਰੱਖਤ ਲਗਾੳਣ ਦਾ ਕੰਮ ਸ਼ੁਰੂ ਕੀਤਾ ਗਿਆ।ਯੂਨੀਵਰਸਿਟੀ ਦੇ ਲੈਂਡਸਕੇਪ ਵਿਭਾਗ ਦੁਆਰਾ ਪਿਛਲੇ ਚਾਰ- ਪੰਜ ਸਾਲਾਂ ਵਿੱਚ ਉਪ ਕੁਲਪਤੀ ਦੇ ਆਦੇਸ਼ਾਂ ‘ਤੇ ਕੈਂਪਸ ਨੂੰ ਹਰਿਆ-ਭਰਿਆ ਕਰਨ ਅਤੇ ਸੁੰਦਰੀਕਰਨ ਦੀ ਲਹਿਰ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ ਲੱਗਭਗ 40,000 ਪੌਦੇ ਲਗਾਏ ਜਾਂ ਚੁੱਕੇ ਹਨ।ਜਿਨ੍ਹਾਂ ਵਿੱਚ ਛਾਂਦਾਰ, ਫਲਾਂ ਅਤੇ ਫੁੱਲਾਂ ਦੀ ਸੁਗੰਧੀ ਵਾਲੇ ਪੌਦੇ ਲਗਾਏ ਜਾ ਚੁੱਕੇ ਹਨ।ਲੈਂਡਸਕੇਪ ਵਿਭਾਗ ਦੁਆਰਾ ਜੰਗਲਾਤ ਵਿਭਾਗ ਦੀ ਮਦਦ ਨਾਲ ਕੱਲ ਕੈਂਪਸ ਅੰਦਰ ਗੁਰੂ ਨਾਨਕ ਬਗੀਚੀਆਂ ਅਤੇ ਪੌਦੇ ਲਗਾਉਣ ਦੀ ਸੁਰੂਆਤ ਇੱਕ ਪੌਦਾ ਲਗਾ ਕੇ ਕੀਤੀ ਗਈ।ਇਸ ਦੌਰਾਨ ਲੈਂਡਸਕੇਪ ਵਿਭਾਗ ਦੇ ਐਡਵਾਈਜ਼ਰ ਡਾ. ਜਸਵਿੰਦਰ ਸਿੰਘ ਬਿਲਗਾ, ਲੈਂਡਸਕੇਪ ਅਫਸਰ ਗੁਰਵਿੰਦਰ ਸਿੰਘ, ਜੰਗਲਾਤ ਵਿਭਾਗ ਦੇ ਰੋਜ਼ ਅਫਸਰ ਸੁਖਵਿੰਦਰ ਸਿੰਘ, ਬਲਾਕ ਅਫਸਰ ਨਿਰਮਲ ਸਿੰਘ ਅਤੇ ਫਾਰੈਸਟ ਗਾਰਡ ਗੁਰਦੀਪ ਸਿੰਘ ਆਦਿ ਮੌਜ਼ੂਦ ਸਨ।ਲੈਂਡਸਕੇਪ ਅਫਸਰ ਨੇ ਦੱਸਿਆ ਕਿ ਇਸ ਸਾਲ ਲੈਂਡਸਕੇਪ ਵਿਭਾਗ ਦੁਆਰਾ ਜੰਗਲਾਤ ਵਿਭਾਗ ਦੀ ਅਗਵਾਈ ਕਰ ਰਹੇ ਡੀ.ਐਫ.ਓ ਮਲਕੀਤ ਸਿੰਘ ਦੀ ਮਦਦ ਨਾਲ, ਤਿੰਨ ਗੁਰੂ ਨਾਨਕ ਬਗੀਚੀਆਂ ਦੇ ਨਾਲ ਨਾਲ ਕੁੱਲ 6000 ਪੌਦੇ ਯੂਨੀਵਰਸਿਟੀ ਵਿੱਚ ਖਾਲੀ ਜਗ੍ਹਾ ‘ਤੇ ਲਗਾਏ ਜਾਣੇ ਹਨ। ਉਹਨਾ ਦੁਆਰਾ ਦੱਸਿਆ ਕਿ ਇੱਕ ਗੁਰੂ ਨਾਨਕ ਬਗੀਚੀ ਵਿੱਚ ਕੁੱਲ 550 ਪੌਦੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਕੁੱਲ 12 ਕਿਸਮਾਂ ਦੇ ਪੌਦੇ ਜਿਵੇਂ ਅੰਬ, ਆਵਲਾ, ਪਿੱਪਲ, ਬੋਹੜ, ਟਾਹਲੀ, ਨਿੰਮ, ਧਰੇਕ, ਬਹੇੜਾ ਅਤੇ ਸ਼ਰੀਂਹ ਆਦਿ ਸ਼ਾਮਲ ਹਨ ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …