ਸੰਗਰੂਰ, 11 ਜੁਲਾਈ (ਜਗਸੀਰ ਲੌਂਗੋਵਾਲ) – ਭਾਰਤੀ ਸਟੇਟ ਬੈਂਕ ਵਲੋਂ ਅੱਜ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ ਨਾਂ” ਸਕੀਮ ਦੇ ਤਹਿਤ ਭਾਰਤੀ ਸਟੇਟ ਬੈਂਕ ਦੇ ਉਪ ਮਹਾ ਪ੍ਰਬੰਧਕ ਅਭਿਸ਼ੇਕ ਸ਼ਰਮਾ ਅਤੇ ਭਾਰਤੀ ਸਟੇਟ ਬੈਂਕ ਦੇ ਖੇਤਰੀ ਪ੍ਰਬੰਧਕ ਵਿਪਿਨ ਕੌਸ਼ਲ ਦੀ ਅਗਵਾਈ ਹੇਠ ਅੱਜ ਮੂਨਕ ਸ਼ਾਖਾ ਵਲੋਂ ਸਰਕਾਰੀ ਸਿਖਲਾਈ ਕੇਂਦਰ ਮਹਿਲਾ ਮੂਣਕ ਵਿਖੇ 300 ਬੂਟੇ ਲਗਾਏ ਗਏ।ਇਸ ਮੌਕੇ ਮੂਨਕ ਸ਼ਾਖਾ ਦੇ ਚੀਫ ਮੈਨੇਜਰ ਤਰਸੇਮ ਚੰਦ, ਸਰਕਾਰੀ ਸਿਖਲਾਈ ਕੇਂਦਰ ਮਹਿਲਾ ਮੂਣਕ ਦੇ ਪ੍ਰਿੰਸੀਪਲ ਗਗਨਦੀਪ ਸਿੰਗਲਾ, ਸਟਾਫ਼ ਮੈਂਬਰਾਂ, ਬੱਚਿਆਂ, ਸੰਗਰੂਰ ਦੇ ਲੀਡ ਬੈਂਕ ਮੈਨੇਜਰ ਸੰਜੀਵ ਅਗਰਵਾਲ, ਖੇਤਰੀ ਦਫ਼ਤਰ ਸੰਗਰੂਰ ਸਟਾਫ਼ ਵਿਕਾਸ ਚੋਪੜਾ, ਸੰਜੇ ਛਾਬੜਾ ਆਦਿ ਨੇ ਭਾਗ ਲਿਆ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …