Monday, September 16, 2024

ਖ਼ਾਲਸਾ ਕਾਲਜ ਐਜ਼ੂਕੇਸ਼ਨ ਰਣਜੀਤ ਐਵੀਨਿਊ ਵਿਖੇ ਪੌਦੇ ਲਗਾਏ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਵਿਖੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਅਤੇ ਕੁਦਰਤੀ ਆਕਸੀਜ਼ਨ ਦੀ ਮਾਤਰਾ ਵਧਾਉਣ ਦੇ ਮਕਸਦ ਤਹਿਤ ਪੌਦੇ ਲਗਾਏ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ (ਫ਼ਾਰਮ ਅਤੇ ਡੇਅਰੀ) ਰਾਜਬੀਰ ਸਿੰਘ ਦੇ ਸਹਿਯੋਗ ਨਾਲ ‘ਇਕ ਪੌਦਾ ਮਾਂ ਦੇ ਨਾਮ’ ਮੁਹਿੰਮ ਤਹਿਤ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਬੋਗਨਵਿਲੀਆ, ਪੀਪਲ, ਚੰਦਨੀ, ਸੋਹਨਾ, ਸੁਖਚੈਨ, ਮਲਬੇਰੀ, ਗੁਲਮੋਹਰ ਆਦਿ ਕਿਸਮਾਂ ਦੇ ਪੌਦੇ ਲਗਾਏ ਗਏ।
: ਰਾਜਬੀਰ ਸਿੰਘ ਨੇ ਸ਼ੁੱਧ ਆਬੋ ਹਵਾ ਅਤੇ ਆਕਸੀਜ਼ਨ ਦੇ ਘਟ ਰਹੇ ਪੱਧਰ ਤਹਿਤ ਪੌਦੇ ਲਗਾਏ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ।ਉਨ੍ਹਾਂ ਕਿਹਾ ਕਿ ਜੀਵ ਜੰਤੂਆਂ ਅਤੇ ਮਨੁੱਖਤਾ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਹਰੇਕ ਇਨਸਾਨ ਨੂੰ ਘੱਟੋ-ਘੱਟ ਇੱਕ ਰੁੱਖ ਆਪਣੀ ‘ਮਾਂ’ ਦੇ ਨਾਂ ’ਤੇ ਜ਼ਰੂਰਤ ਲਗਾਉਣਾ ਚਾਹੀਦਾ ਹੈ।ਰਾਜਬੀਰ ਸਿੰਘ, ਪ੍ਰਿੰ: ਡਾ. ਮਨਦੀਪ ਕੌਰ ਨੇ ਕਾਲਜ ਚੌਗਿਰਦੇ ਨੂੰ ਹਰਿਆ ਭਰਿਆ ਰੱਖਣ ਲਈ ਕਾਲਜ ਸਟਾਫ਼ ਨਾਲ ਮਿਲ ਕੇ ਪੌਦੇ ਲਗਾ ਲਗਾਏ।
ਪ੍ਰੋਗਰਾਮ ਅਫ਼ਸਰ ਪਰਮਜੀਤ ਸਿੰਘ ਅਤੇ ਅਜੈਪਾਲ ਸਿੰਘ ਢਿੱਲੋਂ ਦੀ ਮੌਜ਼ਦਗੀ ’ਚ ਪ੍ਰਿੰ: ਡਾ. ਮਨਦੀਪ ਕੌਰ ਨੇ ਕਿਹਾ ਕਿ ਦਿਨ-ਦਿਨ ਵਧ ਰਹੀ ਤਪਸ਼ ਅਤੇ ਲੂ ਦਾ ਮੁੱਖ ਕਾਰਨ ਰੁੱਖਾਂ ਦੀ ਘੱਟ ਰਹੀ ਗਿਣਤੀ ਹੈ।ਉਨ੍ਹਾਂ ਕਿਹਾ ਕਿ ਮਨੁੱਖ ਨੂੰ ਕੁਦਰਤ ਅਤੇ ਵਾਤਾਵਰਨ ਹਰਿਆ ਭਰਿਆ ਰੱਖਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …