ਸੰਗਰੂਰ, 30 ਜੁਲਾਈ (ਜਗਸੀਰ ਲੌਂਗੋਵਾਲ) – ਸ਼੍ਰੀ ਹਨੂੰਮੰਤ ਧਾਮ ਸੇਵਾ ਸੋਸਾਇਟੀ ਦੇ ਮੈਂਬਰਾਂ ਵਲੋਂ ਹਨੁੰਮੰਤ ਧਾਮ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ।ਇਸ
ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ ਅਤੇ ਮੈਡਮ ਸੀਮਾ ਗੋਇਲ ਸੁਪਤਨੀ ਵਿਧਾਇਕ ਵਰਿੰਦਰ ਗੋਇਲ ਨੇ ਆਪਣੇ ਹੱਥੀਂ ਪੌਦੇ ਲਗਾ ਕੇ ਕੀਤੀ।ਮੈਡਮ ਕਾਂਤਾ ਗੋਇਲ ਨੇ ਕਿਹਾ ਕਿ ਵਧਦੀ ਗਲੋਬਲ ਵਰਮਿੰਗ ਨੂੰ ਦੇਖਦੇ ਹੋਏ ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।ਇਸ ਮੌਕੇ ਸ਼੍ਰੀ ਹਨੁਮੰਤ ਧਾਮ ਦੇ ਪ੍ਰਧਾਨ ਸ਼੍ਰੀ ਸੰਜੈ ਗਰਗ, ਚੇਅਰਮੈਨ ਸੰਜੈ ਸਿੰਗਲਾ, ਕੈਸ਼ੀਅਰ ਰਾਕੇਸ਼ ਸਿੰਗਲਾ, ਸੀਨੀਅਰ ਮੈਂਬਰ ਅਰੁਣ ਸਿੰਗਲਾ, ਲੋਕੇਸ਼ ਸਿੰਗਲਾ, ਅਮਨ ਬਾਂਸਲ, ਸਤੀਸ਼ ਗੋਇਲ, ਵਿਲੇਸ਼ ਕੁਮਾਰ, ਪਰਵੀਨ ਗਾਗਾ, ਰਾਜੇਸ਼ ਬਾਂਸਲ, ਭੀਮ ਅਰੋੜਾ ਅਤੇ ਮੁੱਖ ਪੁਜਾਰੀ ਸ਼ੁਕਲਾ ਮੌਜ਼ੂਦ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media