Saturday, February 15, 2025

ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਨੂੰ ਦਿੱਤੇ 15 ਕੰਪਿਊਟਰ

ਸਪੈਸ਼ਲ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ‘ਤੇ ਦਿੱਤਾ ਜ਼ੋਰ

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ-ਰੈਡ ਕਰਾਸ ਸੁਸਾਇਟੀ ਘਨਸ਼ਾਮ ਥੋਰੀ ਨੇ ਅੱਜ ਰੈਡ ਕਰਾਸ ਵਲੋਂ ਤਹਿਸੀਲਪੁਰਾ ਵਿਖੇ ਚਲਾਏ ਜਾ ਰਹੇ ਕੰਪਿਊਟਰ ਟ੍ਰੇਨਿੰਗ ਸੈਂਟਰ ਦਾ ਦੌਰਾ ਕੀਤਾ।ਇਸ ਦੇ ਨਾਲ ਹੀ ਉਨਾਂ ਵਲੋਂ ਰੈਡ ਕਰਾਸ ਦੀ ਸਾਂਝੀ ਰਸੋਈ, ਵਰਕਿੰਗ ਵੁਮੈਨ ਹੋਸਟਲ ਦਾ ਦੌਰਾ ਵੀ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਨੌਜਵਾਨ ਬੱਚੇ ਅਤੇ ਬੱਚੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨਾਂ ਦਾ ਕੰਪਿਊਟਰ ਸਿੱਖਿਆ ਹੋਣਾ ਜ਼ਰੂਰੀ ਹੈ।ਕੰਪਿਊਟਰ ਸਿੱਖਿਆ ਬੇਰੋਜ਼ਗਾਰ ਨੌਜਵਾਨਾਂ ਲਈ ਇੱਕ ਸਵੈ ਰੋਜ਼ਗਾਰ ਦਾ ਸਾਧਨ ਹੋ ਸਕਦਾ ਹੈ।ਉਨਾਂ ਨੇ ਰੈਡ ਕਰਾਸ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਉਣ ਲਈ ਹਦਾਇਤਾਂ ਕੀਤੀਆਂ।ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਦੇ ਤਹਿਸੀਲਪੁਰਾ ਸੈਂਟਰ ਨੂੰ 15 ਕੰਪਿਊਟਰ ਵੀ ਦਿੱਤੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਤਹਿਸੀਲਪੁਰਾ ਵਿਖੇ ਚੱਲ ਰਹੇ ਸਪੈਸ਼ਲ ਬੱਚਿਆਂ ਦੇ ਸਕੂਲ ਦਾ ਦੌਰਾ ਕੀਤਾ।ਉਨਾਂ ਕਿਹਾ ਕਿ ਸਪੈਸ਼ਲ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।ਇਸ ਮੌਕੇ ਸਕੱਤਰ ਰੈਡ ਕਰਾਸ ਸੈਮਸਨ ਮਸੀਹ ਅਤੇ ਸਟਾਫ ਵੀ ਹਾਜ਼ਰ ਸੀ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ

ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ …