ਸੰਗਰੂਰ, 3 ਅਗਸਤ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਤੋਗਾਵਾਲ ਦੇ ਬੱਚਿਆਂ ਨੇ ਤੀਆਂ ਦਾ ਤਿਉਹਾਰ ਮਨਾਇਆ।ਬੱਚਿਆਂ ਨੇ ਗਿੱਧਾ, ਭੰਗੜਾ
ਅਤੇ ਮਨੋਰੰਜ਼ਨ ਦੀਆਂ ਕਈ ਹੋਰ ਵੰਨਗੀਆਂ ਪੇਸ਼ ਕੀਤੀਆਂ। ਉਨਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਗਿੱਧੇ ਦੀਆਂ ਬੋਲੀਆਂ ਪਾ ਕੇ ਸਭ ਨੂੰ ਮੰਤਰ ਮੁਗਧ ਕੀਤਾ।ਬੱਚੇ ਵੱਖ-ਵੱਖ ਰੰਗ-ਬਰੰਗੀਆਂ ਡਰੈਸਾਂ ਵਿੱਚ ਤਿਆਰ ਹੋ ਕੇ ਆਏ ਸਨ।ਸਾਉਣ ਦੇ ਮੀਂਹ ਦੀ ਖੁਸ਼ੀ ਵਿੱਚ ਮਿਡ ਡੇਅ ਮੀਲ ਵਰਕਰਾਂ ਨੇ ਖੂਬ ਮਿਹਨਤ ਨਾਲ ਬੱਚਿਆਂ ਨੂੰ ਪੰਜਾਬ ਦਾ ਸੱਭਿਆਚਾਰਕ ਪਕਵਾਨ ਗੁਲਗਲੇ ਬਣਾ ਕੇ ਖਵਾਏ ਗਏ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media