Wednesday, August 26, 2026

ਬ੍ਰਹਮਾ ਕੁਮਾਰੀ ਸੈਂਟਰ ਸੁਨਾਮ ਵਿਖੇ ਤੀਜ਼ ਦਾ ਤਿਉਹਾਰ ਮਨਾਇਆ

ਸੰਗਰੂਰ, 11 ਅਗਸਤ (ਜਗਸੀਰ ਲੌਂਗੋਵਾਲ) – ਬ੍ਰਹਮਾ ਕੁਮਾਰੀ ਸੈਂਟਰ ਸੁਨਾਮ ਵਿਖੇ ਤੀਜ਼ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਭੈਣ ਸ਼ਸ਼ੀ ਗਰਗ ਅਨੁਸਾਰ ਹਰਿਆਲੀ ਤੀਜ਼ ਦਾ ਭਾਵ ਹੈ ਕਿ ਇਸ ਸਮੇਂ ਸਾਰੀਆਂ ਧੀਆਂ ਭੈਣਾਂ ਇਕੱਠੇ ਹੋ ਕੇ ਤਿਉਹਾਰ ਮਨਾਉਂਦੀਆਂ ਹਨ ਅਤੇ ਅਸੀਂ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਆਪਣਾ ਭਰਾ ਮੰਨਦੇ ਹਾਂ।ਉਨਾਂ ਕਿਹਾ ਕਿ ਪਰਮ ਪ੍ਰਮਾਤਮਾ ਸਾਡੇ ਜੀਵਨ ਵਿੱਚ ਹਮੇਸ਼ਾਂ ਹਰਿਆਵਲ ਲੈ ਕੇ ਆਵੇ।ਜੀਵਨ ਵਿੱਚ ਹਮੇਸ਼ਾਂ ਖੁਸ਼ੀਆਂ, ਆਨੰਦ, ਪਵਿੱਤਰਤਾ ਹੋਵੇ, ਜੀਵਨ ਵਿੱਚ ਖੁਸ਼ਹਾਲੀ ਬਣੀ ਰਹੇ।ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇ।ਇਸ ਮੌਕੇ ਕਾਂਗਰਸੀ ਆਗੂ ਕਰਮਜੀਤ, ਭੈਣ ਸ਼ਸ਼ੀ ਗਰਗ, ਅਗਰਵਾਲ ਸਭਾ ਸੋਨੀਆ ਗਰਗ, ਸੁਨੀਤਾ ਗਰਗ, ਰਿੰਪੀ ਵਰਖਾ, ਪਰਵੀਨ, ਅਨੀਤਾ ਗੋਇਲ, ਵਿਮਲਾ, ਜੋਤੀ, ਸ਼਼ਮਲ, ਮਾਤਾ ਰਾਜ ਗਰਗ, ਖੁਸ਼ੀ ਕਾਂਸਲ, ਗਗਨ, ਮੀਨਾਕਸ਼ੀ, ਸੰਤੋਸ਼ ਗਰਗ, ਮਮਤਾ, ਸੰਜਨਾ, ਨੀਨਾ, ਵਿਜੇ ਲਕਸ਼ਮੀ, ਮਨੋਜ, ਸੀਮਾ, ਪਿੰਕੀ ਗਰਗ, ਮਮਤਾ ਗੋਇਲ, ਸੁਨੀਤਾ ਸਿੰਗਲਾ, ਸਨੇਹਾ, ਪੂਜਾ, ਅਮਨ, ਮਮਤਾ ਗਰਗ, ਕਮਲੇਸ਼, ਕਾਂਤਾ, ਮਾਤਾ ਊਸ਼ਾ ਕੁਸੁਮ, ਬੀ.ਕੇ ਕੰਚਨ ਭੈਣ, ਬਾਲਾ ਭੈਣ, ਮੀਨਾਕਸ਼ੀ ਭੈਣ ਤੇ ਬਹੁਤ ਸਾਰੀਆਂ ਹੋਰ ਭੈਣਾਂ ਨੇ ਉਤਸਵ ਦਾ ਆਨੰਦ ਮਾਣਿਆ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …