ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵਨਿਊ ਵਿਖੇ ‘ਪੱਪੇਟ ਮੇਕਿੰਗ’ ਵਿਸ਼ੇ ’ਤੇ ਦੋ ਰੋਜ਼ਾ
ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਹੋਈ ਇਸ ਵਰਕਸ਼ਾਪ ‘ਚ ਉੱਘੇ ਕੈਲੀਗ੍ਰਾਫਿਸਟ ਸੰਜੇ ਕੁਮਾਰ ਨੇ ਸ਼ਿਰਕਤ ਕਰਦਿਆਂ ਕਠਪੁੱਤਲੀ ਕਲਾ, ਆਵਾਜ਼ ਮੋਡਿਊਲੇਸ਼ਨ ਅਤੇ ਕਹਾਣੀ ਸੁਣਾਉਣ ਆਦਿ ਸਬੰਧੀ ਬਾਰੇ ਜਾਣਕਾਰੀ ਕੀਤੀ।
ਡਾ. ਮਨਦੀਪ ਕੌਰ ਨੇ ਦੱਸਿਆ ਕਿ ਸੰਜੇ ਕੁਮਾਰ ਨੇ ਬੀ.ਐਡ ਐਮ.ਐਡ ਸਮੈਸਟਰ ਤੀਜ਼ਾ ਅਤੇ ਬੀ.ਐਡ ਸਮੈਸਟਰ ਤੀਸਰਾ ਦੇ ਟੀਚਰਾਂ ਅਤੇ ਵਿਦਿਆਰਥੀਆਂ ਨੂੰ ਕਠਪੁੱਤਲੀ ਕਲਾ ਸਬੰਧੀ ਮੁੱਢਲੀ ਜਾਣਕਾਰੀ, ਇਤਿਹਾਸ ਅਤੇ ਸਿੱਖਿਆ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਵਰਕਸ਼ਾਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਕਠਪੁੱਤਲੀ ਕਲਾ ਦੀਆਂ ਵੱਖ-ਵੱਖ ਉੱਨਤ ਤਕਨੀਕਾਂ ਬਾਰੇ ਗਿਆਨ ਹਾਸਲ ਕੀਤਾ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media