Thursday, June 25, 2026

ਵਾਲਮੀਕਿ ਤੀਰਥ ਸਥਿਤ ਧੂਨਾ ਸਾਹਿਬ ਵਿੱਖੇ ਟੇਕਿਆ ਮੱਥਾ

PPN0601201514
ਅੰਮ੍ਰਿਤਸਰ, 6 ਜਨਵਰੀ (ਰੋਮਿਤ ਸ਼ਰਮਾ) – ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਦੇ ਨੱਵ- ਨਿਯੁਕਤ ਰਾਸ਼ਟਰੀ ਸੰਚਾਲਕ ਵੀਰ ਦਾਰਾ ਟਾਂਕ ਨੇ ਅੱਕ ਅਪਣੀ ਅੰਮ੍ਰਿਸਤਰ ਫੇਰੀ ਦੋਰਾਨ ਭਗਵਾਨ ਵਾਲਮੀਕਿ ਤੀਰਥ ਸਥਿਤ ਧੂਨਾ ਸਾਹਿਬ ਵਿੱਖੇ ਮੱਥਾ ਟੇਕਿਆ ਤੇ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਅਸ਼ੀਰਵਾਦ ਲਿਆ।ਇਸ ਮੋਕੇ ਧੂਨਾ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਨੇ ਉਨਾਂ੍ਹ ਨੂੰ ਸਨਮਾਨਿਤ ਕੀਤਾ।ਇਸ ਦੇ ਉਪਰੰਤ ਗਵਾਲ ਮੰਡੀ ਸਥਿਤ ਜੰਮੂ ਤੇ ਕਸ਼ਮੀਰ, ਚੰਡੀਗੜ੍ਹ ਤੇ ਹਿਮਾਚਲ ਦੇ ਪ੍ਰਭਾਰੀ ਵੀਰ ਰਾਜ ਕੁਮਾਰ ਸ਼ਾਨੂ ਦੀ ਅਗਵਾਈ ਹੇਠ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਭਾਵਾਆਧਸ ਦੇ ਨਵ-ਨਿਯੁੱਕਤ ਰਾਸ਼ਟਰੀ ਸੰਚਾਲਕ ਵੀਰ ਦਾਰਾ ਟਾਂਕ ਨੇ ਕਿਹਾ ਕਿ ਉਨਾਂ੍ਹ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਸੰਸਥਾ ਦੇ ਸੰਸਥਾਪਕ ਪਰਮ ਪੂਜਯ ਪ੍ਰਭੂ ਰਤਨਾਕਰ ਜੀ ਮਹਾਰਾਜ ਨੇ ਉਨਾਂ੍ਹ ਤੇ ਭਰੋਸ਼ਾ ਜਿਤਾਉਦੇ ਹੋਏ ਰਾਸ਼ਟਰੀ ਸੰਚਾਲਕ ਵਰਗੀ ਮਹੱਤਵ ਪੂਰਨ ਪੱਦ ਤੇ ਵਿਰਾਜਮਾਨ ਕੀਤਾ।ਉਨਾਂ੍ਹ ਕਿਹਾ ਕਿ ਉਨਾਂ੍ਹ ਦਾ ਹਮੇਸ਼ਾਂ ਇੱਕੋ ਇਕ ਉਦੇਸ਼ ਹੋਵੇਗਾ ਕਿ ਉਹ ਵੱਧ ਤੋ ਵੱਧ ਭਾਵਾਆਧਸ ਦਾ ਪ੍ਰਚਾਰ ਪ੍ਰਸਾਰ ਕਰਕੇ ਸੰਸਥਾਂ ਤੇ ਪ੍ਰਭੂ ਰਤਨਾਕਰ ਜੀ ਮਹਾਰਾਜ ਦੀਆ ਨੀਤਿਆ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਫੈਲਾ ਸਕਾ। ਉਨਾਂ੍ਹ ਕਿਹਾ ਕਿ ਸਮਾਜ ਨੂੰ ਨਸ਼ਾਂ ਮੁਕਤ, ਅੰਧ-ਵਿਸ਼ਵਾਸ਼, ਅੰਨਪੜ੍ਹਤਾ ਤੋ ਦੁਰ ਕਰਨ ਲਈ ਜਲਦ ਹੀ ਪੰਜਾਬ ਵਿੱਚ ਭਗਵਾਨ ਵਾਲਮੀਕਿ ਸੰਤਸੰਗਾਂ ਦੁਆਰਾ ਜਾਗਰੂਕ ਕੀਤਾ ਜਾਵੇਗਾ।ਇਸ ਮੋਕੇ ਹੋਰਨਾਂ ਤੋ ਇਲਾਵਾ ਰਾਸ਼ਟਰੀ ਪ੍ਰਚਾਰ ਮੰਤਰੀ ਕੇ.ਪੀ.ਦਾਨਵ, ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਵੀਰ ਰਾਮ ਨਾਥ ਹੰਸ, ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ਼ੰਕਰ ਗੈਹਿਰਾਂ, ਸੁਨੀਲ ਸੋਂਧੀ, ਰਾਜੇਸ਼ ਅਨਾਰੀਆ, ਰਾਜਵੀਰ ਰਾਜੂ, ਸ਼ਤੀਸ਼ ਡਾਬਾ, ਸੰਜੂ, ਗੋਤਮ, ਸਾਹਿਲ, ਵਰੂਣ, ਅਤਿਕਾਏ, ਦੀਪੂ ਸਹੋਤਾ, ਪ੍ਰਮੋਦ ਸਹੋਤਾ ਆਦਿ ਮੋਜੂਦ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply