ਅੰਮ੍ਰਿਤਸਰ, 6 ਜਨਵਰੀ (ਰੋਮਿਤ ਸ਼ਰਮਾ) – ਦਰਬਾਰ ਪੀਰ ਸਖੀ ਸਰਵਰ ਪੀਰ ਲੱਖ ਦਾਤਾ ਜੀ ਦਾ 15ਵਾਂ ਸਲਾਨਾ ਮੇਲਾ ਸ਼ੇਰਾਂ ਵਾਲਾ ਗੇਟ ਵਿੱਖੇ ਗੱਦੀ ਨਸ਼ੀਨ ਬਾਬਾ ਪਾਲੇ ਸ਼ਾਹ ਜੀ ਕਾਦਰੀ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਤਾਲਿਬ ਬਾਬਾ ਵਿਜੈ ਸ਼ਾਹ ਕਾਦਰੀ, ਵਾਲਮੀਕਿ ਧੂਨਾ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ, ਬਾਬਾ ਬਿੱਟੂ ਸ਼ਾਹ ਕਾਦਰੀ ਉੱਦੋਵਾਲੀ, ਬਾਬਾ ਦਰਸ਼ਨ ਸ਼ਾਹ ਮੱਤੇਵਾਲੀ, ਬਾਬਾ ਦਲੀਪ ਸ਼ਾਹ, ਬਾਬਾ ਸੰਦੀਪ ਸ਼ਾਹ, ਬਾਬਾ ਸਾਗਰ ਸ਼ਾਹ, ਬਾਬਾ ਮੰਨੇ ਸ਼ਾਹ, ਬਾਬਾ ਯੋਗੇਸ਼ ਸ਼ਾਹ, ਬਾਬਾ ਦੀਪਕ ਸ਼ਾਹ, ਬਾਬਾ ਵਿਕਾਸ ਸ਼ਾਹ ਆਦਿ ਨੇ ਆਈਆ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ।ਮੇਲੇ ਵਿੱਚ ਵਾਲਮੀਕਿ ਮਜ੍ਹਬੀ ਸਿੱਖ ਯੂਵਾ ਏਕਤਾ ਫਾਊਂਡੇਸ਼ਨ ਦੇ ਪ੍ਰਧਾਨ ਰਮੇਸ਼ ਬੋਬੀ ਨੇ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ ਤੇ ਗੱਦੀ ਨਸ਼ੀਨ ਬਾਬਾ ਪਾਲੇ ਸ਼ਾਹ ਨੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ।ਮੇਲੇ ਵਿੱਚ ਦੁਰੋ ਦੁਰੋ ਸੰਗਤਾਂ ਨੇ ਆ ਕੇ ਮੱਥਾ ਟੇਕਿਆ ਤੇ ਬਾਬਾ ਜੀ ਦਾ ਅਸ਼ੀਰਵਾਦ ਲਿਆ।ਪੰਜਾਬ ਦੇ ਮਸ਼ਹੂਰ ਕਵਾਲਾ ਨੇ ਬਾਬਾ ਜੀ ਦੀਆ ਕਵਾਲੀਆ ਗਾ ਕੇ ਆਈਆ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੋਕੇ ਹੋਰਨਾਂ ਤੋ ਇਲਾਵਾ ਅਸ਼ਵਨੀ ਕੁਮਾਰ, ਰਵੀ, ਟਾਰਜਨ, ਰਾਹੁਲ, ਪੰਕੂ, ਸ਼ਿਵ ਕੁਮਾਰ, ਸੁਭਮ ਕੁਮਾਰ, ਹੈਪੀ, ਸੋਨੂੰ ਕੁਮਾਰ, ਵਿੱਕੀ, ਸੁਜਲ, ਸ਼ੰਕਰ, ਕ੍ਰਿਸ਼ਨਾ ਆਦਿ ਮੋਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …