ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ) – ਹਰ ਸਾਲ ਦੀ ਤਰ੍ਹਾਂ ਸ੍ਰੀ ਕ੍ਰਿਸ਼ਨ ਪਹਿਲਵਾਨ ਪੀ.ਐਂਡ.ਟੀ ਅਖਾੜਾ ਸੁਸਾਇਟੀ ਵਲੋਂ ਢਪੱਈ ਰੋਡ ਵਿਖੇ ਕੁਸ਼ਤੀ ਮੇਲਾ
ਕਰਵਾਇਆ ਗਿਆ।ਇਸ ਕੁਸ਼ਤੀ ਮੇਲੇ ਵਿੱਚ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੈ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਪਾਸੇ ਖਾਸ ਧਿਆਨ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜ ਕੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਲੋੜ ਹੈ।ਪੰਜਾਬ ਵਿੱਚ ਹਰ ਖੇਡ ਦੇ ਖਿਡਾਰੀਆਂ ਨੂੰ ਢੁੱਕਵਾਂ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੀ ਸਭ ਤੋਂ ਪੁਰਾਣੀ ਸ੍ਰੀ ਕ੍ਰਿਸ਼ਨ ਪਹਿਲਵਾਨ ਪੀ.ਐਂਡ.ਟੀ ਅਖਾੜਾ ਸੁਸਾਇਟੀ ਨੂੰ ਉੱਚ ਪੱਧਰ `ਤੇ ਲਿਆਉਣ ਲਈ ਮੁੱਖ ਮੰਤਰੀ ਮਾਨ ਨਾਲ ਗੱਲ ਕਰਕੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣਗੇ।
ਇਸ ਮੌਕੇ ਸੁਰਿੰਦਰ ਸਿੱਪੀ, ਨਿਸ਼਼ਾਂਤ ਨੀਸ਼ੂ, ਮਿੱਕੀ ਚੱਢਾ, ਮਨਜੀਤ ਸਿੰਘ, ਅਸ਼ੋਕ ਸ਼ਾਹੀ, ਰਾਕੇਸ਼ ਸ਼ਾਹੀ, ਕਮਲ ਪਹਿਲਵਾਨ ਅਤੇ ਵੱਡੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।
Check Also
ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕਾਂ `ਤੇ ਵਿਸ਼ੇਸ਼ ਛੋਟ
ਅੰਮ੍ਰਿਤਸਰ, 15 ਮਈ (ਦੀਪ ਦਵਿੰਦਰ ਸਿੰਘ) – ਭਾਸ਼ਾ ਵਿਭਾਗ, ਪੰਜਾਬ ਮਾਂ ਬੋਲੀ ਪੰਜਾਬੀ, ਸਾਹਿਤ ਅਤੇ …
Punjab Post Daily Online Newspaper & Print Media