Sunday, December 22, 2024

‘ਹਰ ਘਰ ਤਿਰੰਗਾ’ ਕਲਚਰਲ ਪ੍ਰੋਗਰਾਮ ਮਨਾਇਆ

ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ) – ਭਾਰਤ ਸਰਕਾਰ ਦੀ ਮਨਿਸਟਰੀ ਆਫ ਕਲਚਰ ਅਧੀਨ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ “ਹਰ ਘਰ ਤਿਰੰਗਾ” ਕਲਚਰਲ ਪ੍ਰੋਗਰਾਮ ਸ.ਸ.ਸ.ਸ ਰਾਮ ਬਾਗ ਗੇਟ ਵਲੋਂ ਮਨਾਇਆ ਗਿਆ।ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਵਲੋਂ ਹੱਥਾਂ ਵਿੱਚ ਤਿਰੰਗਾ ਫੜ ਕੇ ਰਾਮ ਬਾਗ ਗੇਟ ਸਕੂਲ ਤੋਂ ਜਲਿਆਂਵਾਲਾ ਬਾਗ ਤੱਕ ਰੈਲੀ ਕੱਢਦੇ ਹੋਏ ਹਰ ਘਰ ਤਿਰੰਗਾ ਮੁਹਿੰਮ ਦਾ ਆਗਾਜ਼ ਕੀਤਾ ਗਿਆ।ਰੈਲੀ ਨੂੰ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਦੀ ਤਰਫੋਂ ਪਰਵਿੰਦਰ ਸਿੰਘ ਪ੍ਰਿੰਸੀਪਲ ਸ.ਕੰ.ਸ.ਸ.ਸ ਮਾਹਣਾ ਸਿੰਘ ਰੋਡ ਨੇ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਉਪਰੰਤ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ ਕਲਚਰਲ ਪੋਗਰਾਮ ਪੇਸ਼ ਕੀਤਾ ਗਿਆ।ਜਿਸ ਵਿੱਚ ਅਜ਼ਾਦੀ ਲੈਣ ਸਬੰਧੀ ਨਾਟਕ, ਗਿੱਧਾ ਅਤੇ ਭੰਗੜਾ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ।ਪੋਗਰਾਮ ਦੌਰਾਨ ਗਲੋਰੀ ਬਾਵਾ ਵਲੋਂ ਮਿਰਜ਼ਾ-ਸਹਿਬਾਂ, ਮਿੱਟੀ ਦਿਆ ਬਾਵਿਆ ਗੀਤ ਗਾ ਕੇ ਮਰਹੂਮ ਗੁਰਮੀਤ ਬਾਵਾ ਦੀ ਯਾਦ ਦਿਵਾਈ। ਪ੍ਰੋਗਰਾਮ ਦੀ ਅਗਵਾਈ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਂਊਸਲਰ ਗੁਰਦਾਸਪੁਰ ਅਤੇ ਗੁਰਬੰਤਾ ਸਿੰਘ ਜ਼ਿਲ੍ਹਾ ਗਾਈਡੈਂਸ ਕਾਂਊਸਲਰ ਅੰਮ੍ਰਿਤਸਰ ਨੇ ਸਾਂਝੇ ਤੌਰ ‘ਤੇ ਕੀਤੀ।ਸ੍ਰੀਮਤੀ ਰੁਪਿੰਦਰ ਕੋਰ ਪ੍ਰਿੰਸੀਪਲ ਸ.ਸ.ਸ.ਸ ਰਾਮਬਾਗ ਗੇਟ ਨੇ ਕਲਚਰਲ ਟੀਮ ਅਤੇ ਭਾਰਤ ਸਰਕਾਰ ਦੀ ਮਨਿਸਟਰੀ ਆਫ ਕਲਚਰ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਵਿੱਚ ਸਕੂਲੀ ਵਿਦਿਆਰਥੀ ਅਤੇ ਸਟਾਫ ਅਵਤਾਰ ਸਿੰਘ, ਸੁਖਚੈਨ ਸਿੰਘ, ਮਨਪ੍ਰੀਤ ਕੋਰ, ਕਰਮਬੀਰ ਕੋਰ, ਮਨਦੀਪ ਚੌਧਰੀ, ਰਜਨੀਤ ਗੁਪਤਾ, ਪੂਨਮ ਬੱਬਰ (ਸਾਰੇ ਲੈਕਚਰਾਰ) ਅਤੇ ਕੁਲਦੀਪ ਸਿੰਘ, ਮਨਜੀਤ ਕੋਰ, ਪੰਕਜ ਕੁਮਰੀਆ, ਕੰਚਨ ਭੰਡਾਰੀ, ਭੁਪਿੰਦਰ ਕੋਰ, ਕੁਲਵਿੰਰ ਕੋਰ, ਸਰਬਜੀਤ ਕੋਰ, ਕਮਲਜੀਤ ਕੋਰ, ਅਚਲਾ ਮਿਨਹਾਸ, ਸੀਮਾ ਵਰਮਾ, ਇੰਦਰਜੀਤ ਸਿੰਘ, ਕੋਮਲਪ੍ਰੀਤ ਸੈਣੀ, ਕੁਲਵੰਤ ਕੋਰ, ਸ਼ਰਨਜੀਤ ਕੋਰ, ਸ਼ਿਲਪੀ ਅਰੋੜਾ, ਸ਼ਿਲਪਾ (ਮਾਸਟਰ/ਮਿਸਟ੍ਰੈਸ) ਨੇ ਸ਼ਮੂਲੀਅਤ ਕੀਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …