ਭੀਖੀ, 23 ਅਗਸਤ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੈਂਡਰੀ ਸਕੂਲ਼ ਭੀਖੀ ਦੇ ਵਿਦਿਆਰਥੀ ਨੀਰਜ਼
ਜ਼ਿੰਦਲ ਸਪੁੱਤਰ ਸੁਭਾਸ਼ ਚੰਦ ਵਾਸੀ ਭੀਖੀ ਨੇ ਛੂਓਠ (ਕਾਮਨ ਯੂਨੀਵਰਸਿਟੀ ਐਂਟਰਸ ਟੈਸਟ ਪ੍ਰੀਖਿਆ) ਵਿੱਚ ਪੂਰੇ ਭਾਰਤ ਵਿੱਚੋਂ 34ਵਾਂ ਰੈਂਕ ਪ੍ਰਾਪਤ ਕਰਕੇ ਆਪਣਾ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਨੀਰਜ਼ ਜ਼ਿੰਦਲ ਨੇ ਅਕਾਊਂਟੈਂਸੀ, ਬਿਜਨਸ ਸਟੱਡੀ ਅਤੇ ਅੰਗਰਜ਼ੀ ਵਿੱਚੋਂ 100% ਅੰਕ ਪ੍ਰਾਪਤ ਕਰਕੇ ਓਵਰਆਲ 800 ਵਿਚੋਂ 794 ਅੰਕ ਪ੍ਰਾਪਤ ਕੀਤੇ।ਜਿਕਰਯੋਗ ਹੈ ਕਿ ਇਸ ਬੱਚੇ ਨੇ ਆਪਣੀ ਅਗਲੀ ਪੜ੍ਹਾਈ ਲਈ ਏਸ਼ੀਆ ਦੇ ਨਾਮਵਰ ਕਾਲਜ ਹਿੰਦੂ ਕਾਲਜ ਆਫ ਕਮਰਸ ਦਿੱਲੀ ਯੂਨੀਵਰਸਿਟੀ ਵਿੱਚ ਦਾਖਲੇ ਲਈ ਨਾਮ ਦਰਜ਼ ਕਰਵਾਇਆ ਹੈ।ਸਕੂਲ ਵਿੱਚ ਪ੍ਰਵਾਸ ਲਈ ਆਏ ਵਿੱਦਿਆ ਭਾਰਤੀ ਸੂਬਾ ਸਿਖਿਆ ਮੁਖੀ ਵਿਕਰਮ ਸਮਿਆਲ ਅਤੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚੇ ਨੂੰ ਸਨਮਾਨਿਤ ਕੀਤਾ ਅਤੇ ਬੱਚੇ, ਉਸ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਬੱਚੇ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Check Also
DAV Public School celebrates outstanding success in NEET UG 2026
Amritsar, July 18 (Punjab Post Bureau) – DAV Public School Lawrence Road is proud to …
Punjab Post Daily Online Newspaper & Print Media