ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸ਼ਹਿਰ ਦੀਆਂ ਕੁੱਝ ਪ੍ਰਮੁੱਖ ਸੜਕਾਂ ਅਤੇ ਫੁੱਟਪਾਥਾਂ `ਤੇ ਦੁਕਾਨਦਾਰਾਂ ਵਲੋਂ ਬਿਲਡਿੰਗ ਮਟੀਰੀਅਲ ਰੱਖ ਕੇ ਵੇਚਣ
ਕਾਰਨ ਪ੍ਰਭਾਵਿਤ ਹੋ ਰਹੀ ਆਵਾਜਾਈ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਨਗਰ ਨਿਗਮ ਕਮਿਸਸ਼ਰ ਹਰਪ੍ਰੀਤ ਸਿੰਘ ਦੇ ਹੁਕਮਾਂ ‘ਤੇ ਅਸਟੇਟ ਵਿਭਾਗ ਵਲੋਂ ਕਾਰਵਾਈ ਅਰੰਭੀ ਗਈ ਹੈ।ਨਗਰ ਨਿਗਮ ਅਸਟੇਟ ਵਿਭਾਗ ਦੀ ਟੀਮ ਵਲੋਂ ਤਰਨਤਾਰਨ ਰੋਡ `ਤੇ ਫੁੱਟਪਾਥ ਅਤੇ ਸੜਕਾਂ `ਤੇ ਰੱਖਿਆ ਇਮਾਰਤੀ ਸਾਮਾਨ ਚੁੱਕਿਆ ਗਿਆ।ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਅਸਟੇਟ ਵਿਭਾਗ ਦੀ ਟੀਮ ਨੇ ਤਰਨਤਾਰਨ ਰੋਡ ’ਤੇ ਜੇ.ਸੀ.ਬੀ ਰਾਹੀਂ ਬਿਲਡਿੰਗ ਮਟੀਰੀਅਲ ਚੁੱਕ ਕੇ ਦੋ ਟਿੱਪਰਾਂ ’ਚ ਲੱਦ ਲਿਆ ਅਤੇ ਇਹ ਜ਼ਬਤ ਕੀਤਾ ਸਾਮਾਨ ਵਾਪਸ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।ਇਸ ਲਈ ਸੜਕਾਂ ਅਤੇ ਫੁੱਟਪਾਥਾਂ `ਤੇ ਉਸਾਰੀ ਸਮੱਗਰੀ ਰੱਖਣ ਵਾਲੇ ਆਪ ਹੀ ਆਪਣਾ ਸਾਮਾਨ ਉਥੋਂ ਹਟਾ ਲੈਣ।ਅਸਟੇਟ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਦੀ ਟੀਮ ਨੇ ਗੇਟ ਹਕੀਮਾਂ ਇਲਾਕੇ ਵਿੱਚ ਸੜਕ ’ਤੇ ਕਬਜ਼ਾ ਕਰ ਕੇ ਕਿਸੇ ਵਿਅਕਤੀ ਵਲੋਂ ਰੱਖੇ ਰਿਕਸ਼ੇ ਵੀ ਜ਼ਬਤ ਕਰ ਲਏ ਗਏ ਹਨ ।ਧਰਮਿੰਦਰਜੀਤ ਸਿੰਘ ਨੇ ਦੱੱਸਿਆ ਕਿ ਕਿਹਾ ਕਿ ਕਿਸੇ ਨੇ ਰਾਤੋ ਰਾਤ ਕਚਹਿਰੀ ਦੇ ਬਾਹਰ ਨਜਾਇਜ਼ ਤੌਰ `ਤੇ ਜੋ ਖੋਖਾ ਬਣਾ ਲਿਆ ਸੀ, ਵਿਭਾਗ ਦੀ ਟੀਮ ਵਲੋਂ ਲਗਾਏ ਗਏ ਖੋਖੇ ਨੂੰ ਵੀ ਹਟਾ ਦਿੱਤਾ ਗਿਆ ਹੈ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media