Tuesday, September 29, 2026

ਪੰਜਾਬ ਦੇ ਡੀਪੂ ਹੋਲਡਰਾਂ ਦੀ 103 ਕਰੋੜ ਦੇ ਕਰੀਬ ਬਕਾਇਆ ਰਾਸ਼ੀ ਦਾ ਕੀਤਾ ਭੁਗਤਾਨ- ਕਟਾਰੂਚੱਕ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਲਾਲ ਚੰਦ ਕਟਾਰੂਚਕ ਕੈਬਨਿਟ ਮੰਤਰੀ ਦੇ ਨਿਵਾਸ ‘ਤੇ ਜਿਲ੍ਹਾ ਪਠਾਨਕੋਟ ਦੇ ਡੀਪੂ ਹੋਲਡਰਾਂ ਦਾ ਇੱਕ ਵਫਦ ਉਨਾਂ ਨੂੰ ਮਿਲਿਆ।ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਨ।ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨਾਲ ਚਰਚਾ ਕਰਕੇ ਡੀਪੂ ਹੋਲਡਰਾਂ ਦੀ ਜੋ ਬਕਾਇਆ ਰਾਸ਼ੀ ਸੀ, ਉਹ ਸਾਰੀ 103 ਕਰੋੜ ਰੁਪਏ ਦੀ ਰਾਸ਼ੀ ਰਲੀਜ਼ ਕਰਵਾਈ ਗਈ ਹੈ।ਇਹ ਸਿੱਧੇ ਤੋਰ ‘ਤੇ ਉਨਾਂ ਦੇ ਖਾਤਿਆਂ ਵਿੱਚ ਚਲੀ ਗਈ ਹੈ।ਉਨ੍ਹਾਂ ਕਿਹਾ ਕਿ ਡੀਪੂ ਹੋਲਡਰਾਂ ਦੀ ਮੰਗ ਸੀ ਕਿ ਰਾਸ਼ਨ ਦੀ ਵੰਡ ‘ਤੇ ਡੀਪੂ ਹੋਲਡਰਾਂ ਨੂੰ ਜੋ 45 ਪੈਸੇ ਮਿਲਦੇ ਹਨ, ਉਸ ਨੂੰ ਵਧਾਇਆ ਜਾਵੇ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਇਨ੍ਹਾਂ ਡੀਪੂ ਹੋਲਡਰਾਂ ਨੂੰ ਹੁਣ ਰਾਸ਼ਨ ਦੀ ਵੰਡ ‘ਤੇ ਦੋਗੁਣਾ ਪੈਸੇ ਮਿਲਣਗੇ ਅਤੇ ਇਹ ਰਾਸ਼ੀ ਅਪ੍ਰੈਲ 2024 ਤੋਂ ਦਿੱਤੀ ਜਾਵੇਗੀ।
ਇਸ ਮੌਕੇ ਡੀਪੂ ਹੋਲਡਰ ਪੰਜਾਬ ਪ੍ਰਧਾਨ ਰਾਮਪਾਲ ਮਹਾਜਨ, ਕਪਿਲ ਸ਼ਰਮਾ ਜਰਨਲ ਸਕੱਤਰ, ਬਲਜੀਤ ਮਹਾਜਨ, ਪਵਨ ਕੁਮਾਰ, ਸੰਦੀਪ ਸ਼ਰਮਾ, ਮੋਹਣ ਲਾਲ, ਅਨਿਲ ਕੁਮਾਰ, ਵਿਜੈ ਕੁਮਾਰ, ਰਵਿੰਦਰ ਕੁਮਾਰ, ਰਾਜੇਸ਼ ਸੇਠੀ ਅਤੇ ਹੋਰ ਡੀਪੂ ਹੋਲਡਰਾਂ ਨੇ ਕੈਬਨਿਟ ਮੰਤਰੀ ਨੂੰ ਫੁੱਲਾਂ ਦੇ ਹਾਰ ਪਾਏ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …