ਅੰਮ੍ਰਿਤਸਰ, 25 ਅਗਸਤ (ਦੀਪ ਦਵਿੰਦਰ ਸਿੰਘ) – ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਵਿਸ਼ੇਸ਼ ਸਾਹਿਤਕ ਮਿਲਣੀ ਸਥਾਨਕ ਵਿਰਸਾ ਵਿਹਾਰ ਵਿਖੇ ਕਰਵਾਈ ਗਈ, ਜਿਸ ਵਿੱਚ ਪੰਜਾਬ ਭਰ ਤੋਂ ਨਾਰੀ ਕਲਮਾਂ ਨੇ ਭਾਗ ਲਿਆ।ਮੰਚ ਸੰਚਾਲਨ ਮੈਡਮ ਕੁਲਵਿੰਦਰ ਕੌਰ ਨੰਗਲ ਵਲੋਂ ਕੀਤਾ ਗਿਆ।ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਪ੍ਰਧਾਨ ਮੈਡਮ ਨਿਰਮਲ ਕੌਰ ਕੋਟਲਾ ਨੇ ਪੰਜਾਬ ਤੋਂ ਆਈਆਂ ਕਵਿਤਰੀਆਂ ਦਾ ਨਿੱਘਾ ਸਵਾਗਤ ਕੀਤਾ।ਸਮਾਜ ਵਿੱਚ ਵਧ ਰਹੇ ਨਸ਼ੇ, ਬਲਾਤਕਾਰ, ਸ਼ੋਸ਼ਣ, ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਵਾਤਾਵਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ।ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੈਡਮ ਅੰਦਲੀਬ ਕੌਰ ਔਜਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰੋਗਰਾਮ ਵਿੱਚ ਬੰਗੇ ਤੋਂ ਮਨਜੀਤ ਕੌਰ ਬੋਲਾ, ਮਲੋਟ ਤੋਂ ਰੁਪਿੰਦਰ ਕੌਰ, ਬਰਨਾਲੇ ਤੋਂ ਮਨਦੀਪ ਕੌਰ, ਭਦੌੜ ਤੋਂ ਦਲਜੀਤ ਕੌਰ, ਜਲੰਧਰ ਤੋਂ ਸਤਵੰਤ ਕੌਰ ਸੱਤੀ ਤੇ ਸਰਬਜੀਤ ਹਾਜੀਪੁਰ, ਹੁਸ਼ਿਆਰਪੁਰ ਤੋਂ ਸੁਖਬੀਰ ਕੌਰ ਸੁੱਖੀ ਤੇ ਬਲਜੀਤ ਕੌਰ ਝੂਟੀ ਹਰਚੋਵਾਲ ਤੋਂ ਪ੍ਰੀਤ ਰਿਆੜ ਤੇ ਉਨਾਂ ਦੇ ਮਾਤਾ ਜੀ, ਬਟਾਲੇ ਤੋਂ ਭੈਣ ਨਵਜੋਤ ਕੌਰ ਬਾਜਵਾ, ਨੰਗਲ ਤੋਂ ਕੁਲਵਿੰਦਰ ਕੌਰ ਨੰਗਲ, ਨਾਨਕ ਸਿੰਘ ਨੰਗਲ, ਚਰਨ ਸਿੰਘ ਭਦੌੜ, ਹਰਮੀਤ ਆਰਟਿਸਟ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ, ਅੰਮ੍ਰਿਤਸਰ ਤੋਂ ਜਸਬੀਰ ਕੌਰ ਜੱਸ, ਕੰਵਲਪ੍ਰੀਤ ਕੌਰ ਥਿੰਦ, ਰਿਤੂ ਵਰਮਾ, ਸੁਰਿੰਦਰ ਸਰਾਏ ਤੇ ਮੋਹਾਲੀ ਤੋਂ ਦਵਿੰਦਰ ਕੌਰ ਖੁਸ਼ ਧਾਲੀਵਾਲ, ਬਲਵਿੰਦਰ ਕੌਰ ਪੰਧੇਰ, ਰਜਿੰਦਰ ਕੌਰ ਟਕਾਪੁਰ, ਗਗਨਦੀਪ ਸਿੰਘ ਕੋਟਲਾ ਆਦਿ ਨੇ ਸ਼ਮੂਲੀਅਤ ਕੀਤੀ।
ਮਹਿਮਾਨਾਂ ਦਾ ਮਨਦੀਪ ਕੌਰ ਭਦੌੜ ਵਲੋਂ ਧੰਨਵਾਦ ਕੀਤਾ ਗਿਆ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …