Thursday, November 21, 2024

ਨਿਗਮ ਅਸਟੇਟ ਵਿਭਾਗ ਨੇ ਨਾਜਾਇਜ਼ ਹਟਾਏ ਕਬਜ਼ੇ ਅਤੇ ਜ਼ਬਤ ਕੀਤਾ ਸਮਾਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਹੁਕਮਾਂ ‘ਤੇ ਅੱਜ ਅਸਟੇਟ ਵਿਭਾਗ ਦੀ ਟੀਮ ਵਲੋਂ ਮਾਲ ਆਫ ਅੰਮ੍ਰਿਤਸਰ ਤੋਂ ਗੋਲਡਨ ਗੇਟ ਤੱਕ ਨਾਜਾਇਜ਼ ਕਬਜ਼ੇ ਹਟਾਏ ਅਤੇ ਸਮਾਨ ਜ਼ਬਤ ਕੀਤਾ ਗਿਆ।ਅਸਟੇਟ ਅਫ਼ਸਰ ਧਰਮਿੰਦਰ ਜੀਤ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਸਮੁੱਚੇ ਰਤਨ ਸਿੰਘ ਚੌਕ ਵਿੱਚੋਂ ਵੀ ਅੱਜ ਨਾਜਾਇਜ਼ ਕਬਜ਼ੇ ਹਟਾਏ ਗਏ।ਇਸ ਚੌਕ ਵਿੱਚ ਨਾਜਾਇਜ਼ ਤੌਰ ’ਤੇ ਬਣਾਏ ਮਕਾਨਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਰਤਨ ਸਿੰਘ ਚੌਕ ਦਾ ਕਰੀਬ 50 ਮੀਟਰ ਖੇਤਰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ।ਅਸਟੇਟ ਅਫ਼ਸਰ ਨੇ ਦੱਸਿਆ ਕਿ ਨਾਜਾਇਜ਼ ਕਬਜਿਆਂ ਖਿਲਾਫ਼ ਮੁਹਿੰਮ ਜਾਰੀ ਰਹੇਗੀ।

Check Also

68ਵੀਆਂ ਨੈਸ਼ਨਲ ਖੇਡਾਂ ‘ਚੋਂ ਕੋਮਲਪ੍ਰੀਤ ਨੇ ਜਿੱਤਿਆ ਕਾਂਸੇ ਦਾ ਤਮਗਾ

ਭੀਖੀ, 21 ਨਵੰਬਰ (ਕਮਲ ਜ਼ਿੰਦਲ) – ਜੰਮੂ ਵਿਖੇ ਹੋਈਆਂ 68ਵੀਆਂ ਨੈਸ਼ਨਲ ਖੇਡਾਂ ਵਿੱਚ ਸਰਵਹਿੱਤਕਾਰੀ ਵਿੱਦਿਆ …