Saturday, December 21, 2024

ਐਮ.ਟੀ.ਪੀ ਵਿਭਾਗ ਨੇ ਢਾਹੀਆਂ ਤਿੰਨ ਨਾਜਾਇਜ਼ ਉਸਾਰੀਆਂ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਹੁਕਮਾਂ ਅਨੁਸਾਰ ਨਿਗਮ ਦੇ ਐਮ.ਟੀ.ਪੀ ਵਿਭਾਗ ਨੇ ਕੇਂਦਰੀ ਜ਼ੋਨ ਵਿੱਚ ਤੀਜੇ ਦਿਨ ਵੀ ਕਾਰਵਾਈ ਜਾਰੀ ਰੱਖਦਿਆਂ ਤਿੰਨ ਨਾਜਾਇਜ਼ ਉਸਾਰੀਆਂ ਨੂੰ ਢਾਹ ਕੇ ਸੀਲ ਕਰ ਦਿੱਤਾ ਹੈ।ਸੈਂਟਰਲ ਜ਼ੋਨ ਦੇ ਏ.ਟੀ.ਪੀ ਪਰਮਜੀਤ ਦੱਤਾ, ਬਿਲਡਿੰਗ ਇੰਸਪੈਕਟਰ ਨਵਜੋਤ ਕੌਰ, ਫੀਲਡ ਸਟਾਫ ਅਤੇ ਨਿਗਮ ਪੁਲੀਸ ਪਾਰਟੀ ਦੇ ਨਾਲ ਪੁਰਾਣੇ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਅਤੇ ਬਾਗ ਰਾਮਾਨੰਦ ਇਲਾਕੇ ਦੇ ਨੇੜੇ ਕਾਰਵਾਈ ਕੀਤੀ ਗਈ।ਨਿਗਮ ਵਲੋਂ ਜਾਰੀ ਮੀਡੀਆ ਬਿਆਨ ਵਿੱਚ ਏ.ਟੀ.ਪੀ ਪਰਮਜੀਤ ਦੱਤਾ ਨੇ ਦੱਸਿਆ ਕਿ ਗੈਰਕਾਨੂੰਨੀ ਉਸਾਰੀ ਕਰਨ ਵਾਲਿਆਂ ਨੂੰ ਪਹਿਲਾਂ ਹੀ ਨੋਟਿਸ ਭੇਜੇ ਜਾ ਚੁੱਕੇ ਹਨ।ਨੋਟਿਸਾਂ ਦਾ ਜਵਾਬ ਨਾ ਮਿਲਣ ਕਾਰਨ ਅੱਜ ਕਾਰਵਾਈ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪੁਰਾਣੇ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਨੇੜੇ ਇੱਕ ਇਮਾਰਤ ਅਤੇ ਬਾਗ ਰਾਮਾਨੰਦ ਵਿੱਚ ਦੋ ਇਮਾਰਤਾਂ ਨੂੰ ਢਾਹ ਕੇ ਤਿੰਨੋਂ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨਾਂ ਚੇਤਾਵਨੀ ਦਿੱਤੀ ਕਿ ਬਿਨਾਂ ਨਕਸ਼ਾ ਪਾਸ ਕਰਵਾਏ ਨਾਜਾਇਜ਼ ਉਸਾਰੀਆਂ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …